ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਸ਼ਾਪਿੰਗ ਕਰਦੀ ਆਈ ਨਜ਼ਰ, ਪਹਿਲੀ ਵਾਰ ਪਬਲਿਕ ਪਲੇਸ ‘ਤੇ ਕੀਤੀ ਗਈ ਸਪਾਟ

written by Shaminder | October 16, 2021

ਕਪਿਲ ਸ਼ਰਮਾ (Kapil Sharma )ਦੀ ਪਤਨੀ ਗਿੰਨੀ (Ginni Chathrath)  ਨੂੰ ਪਹਿਲੀ ਵਾਰ ਪਬਲਿਕ ਪਲੇਸ ‘ਤੇ ਸਪਾਟ ਕੀਤਾ ਗਿਆ ਹੈ । ਗਿੰਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਸ਼ਾਪਿੰਗ ਮਾਲ ‘ਚ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਉਹ ਦੱਸ ਰਹੀ ਹੈ ਕਿ ਉਹ ਬਜ਼ਾਰ ‘ਚ ਆਈ ਸੀ ।ਜਿਸ ਤੇ ਕੈਮਰਾ ਮੈਨਸ ਨੇ ਜਦੋਂ ਉਨ੍ਹਾਂ ਨੂੰ ਰੁਕਣ ਲਈ ਕਿਹਾ ਤਾਂ ਕਪਿਲ ਸ਼ਰਮਾ ਦੀ ਪਤਨੀ ਨੇ ਕਿਹਾ ਕਿ ਘਰ ‘ਚ ਬੇਬੀ ਇੱਕਲਾ ਹੈ ਇਸ ਲਈ ਉਹ ਜਲਦੀ ਘਰ ਜਾਣਾ ਚਾਹੁੰਦੀ ਹੈ ।

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਰਣਜੀਤ ਸੁੱਖ ਦੀ ਆਵਾਜ਼ ‘ਚ ਨਵਾਂ ਗੀਤ ‘ਸਾਊਲ ਮੇਟ’ ਰਿਲੀਜ਼

ਗਿੰਨੀ ਨੇ ਇਸ ਦੌਰਾਨ ਸੂਟ ਪਾਇਆ ਹੋਇਆ ਸੀ । ਦੱਸ ਦਈਏ ਕਿ ਗਿੰਨੀ ਚਤਰਥ ਬਹੁਤ ਘੱਟ ਪਬਲਿਕ ਪਲੇਸ ‘ਤੇ ਸਪਾਟ ਹੁੰਦੀ ਹੈ । ਗਿੰਨੀ ਦੇ ਨਾਲ ਕਪਿਲ ਸ਼ਰਮਾ ਨੇ ਲਵ ਮੈਰਿਜ ਕਰਵਾਈ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਕਾਲਜ ਸਮੇਂ ਤੋਂ ਜਾਣਦੇ ਹਨ । ਦੋਵਾਂ ਦੇ ਘਰ ਦੋ ਬੱਚੇ ਹਨ, ਪਹਿਲਾਂ ਕਪਿਲ ਸ਼ਰਮਾ ਦੇ ਘਰ ਬੇਟੀ ਨੇ ਜਨਮ ਲਿਆ ਸੀ ।

 Kapil Sharma And Ginni Chatrath's image From instagram

ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਕੁਝ ਸਮਾਂ ਪਹਿਲਾਂ ਬੇਟੇ ਦਾ ਜਨਮ ਹੋਇਆ ਹੈ । ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਦੇ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਪ੍ਰਸ਼ੰਸਕ ਹਨ। ਉਨ੍ਹਾਂ ਦਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਹਮੇਸ਼ਾ ਟੀਆਰਪੀ ਵਿੱਚ ਸਿਖਰ 'ਤੇ ਰਹਿੰਦੀ ਹੈ। ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸਾਰਾ ਕੰਮ ਛੱਡ ਕੇ ਸ਼ੋਅ ਦੇਖਣ ਲਈ ਟੀਵੀ ਦੇ ਸਾਹਮਣੇ ਬੈਠ ਜਾਂਦੇ ਹਨ। ਇਸ ਦੌਰਾਨ ਕਪਿਲ ਦੀ ਪਤਨੀ ਗਿੰਨੀ ਚਤਰਥ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ।

 

View this post on Instagram

 

A post shared by Bollywood Pap (@bollywoodpap)

You may also like