ਰਾਜੀਵ ਕਪੂਰ ਦੇ ਚੌਥੇ ਵਿੱਚ ਨਜ਼ਰ ਆਇਆ ਪੂਰਾ ਖ਼ਾਨਦਾਨ, ਤਸਵੀਰਾਂ ਵਾਇਰਲ

Written by  Rupinder Kaler   |  February 13th 2021 06:52 PM  |  Updated: February 13th 2021 07:38 PM

ਰਾਜੀਵ ਕਪੂਰ ਦੇ ਚੌਥੇ ਵਿੱਚ ਨਜ਼ਰ ਆਇਆ ਪੂਰਾ ਖ਼ਾਨਦਾਨ, ਤਸਵੀਰਾਂ ਵਾਇਰਲ

ਰਾਜੀਵ ਕਪੂਰ ਦੇ ਦਿਹਾਂਤ ਤੋਂ ਬਾਅਦ ਕਪੂਰ ਪਰਿਵਾਰ ਸਦਮੇ ਵਿੱਚ ਹੈ ਕਿਉਂ ਕਿ ਕੁਝ ਹੀ ਸਮੇਂ ਵਿੱਚ ਪਰਿਵਾਰ ਨੇ ਦੋ ਜੀਆਂ ਨੂੰ ਗਵਾ ਲਿਆ ਹੈ । ਬੀਤੇ ਦਿਨ ਰਾਜੀਵ ਕਪੂਰ ਦਾ ਚੌਥਾ ਕੀਤਾ ਗਿਆ ਸੀ । ਇਸ ਮੌਕੇ ਬਾਲੀਵੁੱਡ ਦੇ ਕਈ ਸਿਤਾਰੇ ਰਾਜੀਵ ਕਪੂਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ।

ਹੋਰ ਪੜ੍ਹੋ :ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਦਾ ਹੋਵੇਗਾ ਵਰਲਡ ਪ੍ਰੀਮੀਅਰ

 

ਆਲੀਆ ਭੱਟ ਰਣਬੀਰ ਕਪੂਰ ਦੇ ਨਾਲ ਪਹੁੰਚੀ ਸੀ । ਇਸ ਮੌਕੇ ਇਸ ਜੋੜੀ ਨਾਲ ਅਰਜੁਨ ਕਪੂਰ ਵੀ ਨਜ਼ਰ ਆਏ । ਰਣਬੀਰ ਕਪੂਰ ਦੇ ਕਜਨ ਅਧਾਰ ਜੈਨ ਵੀ ਆਪਣੀ ਕਾਰ ਤੋਂ ਉਤਰਦੇ ਨਜ਼ਰ ਆਏ । ਅਰਮਾਨ ਜੈਨ ਆਪਣੀ ਪਤਨੀ ਦੇ ਨਾਲ ਰਾਜੀਵ ਕਪੂਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ।

ਰਿਸ਼ੀ ਕਪੂਰ ਦੇ ਨੀਤੂ ਕਪੂਰ ਦੀ ਬੇਟੀ ਰਿਦਿਮਾ ਵੀ ਰਾਜੀਵ ਕਪੂਰ ਦੇ ਚੌਥੇ ਤੇ ਪਹੁੰਚੀ । ਦੁੱਖ ਦੀ ਇਸ ਘੜੀ ਵਿੱਚ ਨੀਤੂ ਕਪੂਰ ਆਪਣੇ ਪਰਿਵਾਰ ਨਾਲ ਖੜੀ ਦਿਖਾਈ ਦਿੱਤੀ । ਇਸ ਮੌਕੇ ਬਬੀਤਾ ਵੀ ਪਹੁੰਚੀ ਜੋ ਕਿ ਕਾਫੀ ਭਾਵੁਕ ਨਜ਼ਰ ਆਈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network