Advertisment

ਵੀਰ ਖਾਲਸਾ ਗੁਰੱਪ ਪਹੁੰਚਿਆ 'ਅਮਰੀਕਾ ਗੋਟ ਟੈਲੇਂਟ 2019' ਵਿੱਚ

author-image
By Rupinder Kaler
New Update
ਵੀਰ ਖਾਲਸਾ ਗੁਰੱਪ ਪਹੁੰਚਿਆ 'ਅਮਰੀਕਾ ਗੋਟ ਟੈਲੇਂਟ 2019' ਵਿੱਚ
Advertisment
ਵੀਰ ਖਾਲਸਾ ਗੁਰੱਪ ਨੂੰ ਤੁਸੀਂ ਨਗਰ ਕੀਰਤਨਾਂ ਵਿੱਚ ਤਾਂ ਸਿੱਖ ਮਾਰਸ਼ਲ ਆਰਟ ਗਤਕੇ ਦੇ ਜੌਹਰ ਦਿਖਾਉਂਦੇ ਹੋਏ ਦੇਖਿਆ ਹੋਵੇਗਾ ਪਰ ਹੁਣ ਇਸ ਗਰੁੱਪ ਦੇ ਮੈਂਬਰ ਅਮਰੀਕਾ ਦੇ ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ਵਿੱਚ ਜੌਹਰ ਦਿਖਾ ਰਹੇ ਹਨ । ਸਿੱਖ ਮਾਰਸਲ ਆਰਟ ਨੂੰ ਦੇਖਕੇ ਸ਼ੋਅ ਦੇ ਜੱਜ ਏਨੇਂ ਪ੍ਰਭਾਵਿਤ ਹੋ ਰਹੇ ਹਨ ਕਿ ਉਹ ਸੋਚਣ ਲਈ ਮਜ਼ਬੂਰ ਹੋ ਰਹੇ ਹਨ ਕਿ ਸਿੱਖ ਇਸ ਤਰ੍ਹਾਂ ਦੇ ਕਰਤੱਬ ਕਿਸ ਤਰ੍ਹਾਂ ਕਰ ਰਹੇ ਹਨ । publive-image ਬੀਤੇ ਦਿਨ ਇਸੇ ਸ਼ੋਅ ਵਿੱਚ ਜਗਦੀਪ ਸਿੰਘ ਤੇ ਕੰਵਲਜੀਤ ਸਿੰਘ ਨੇ ਇਸੇ ਤਰ੍ਹਾਂ ਦਾ ਇੱਕ ਕਰਤੱਬ ਦਿਖਾਇਆ ਸੀ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਸੀ । ਕੰਵਲਜੀਤ ਸਿੰਘ ਨੇ ਅੱਖਾਂ ਤੇ ਪੱਟੀ ਬੰਨ ਕੇ ਜਗਦੀਪ ਸਿੰਘ ਦੇ ਆਲੇ ਦੁਆਲੇ ਪਏ ਤਰਬੂਜ਼ਾਂ ਤੇ ਨਾਰੀਅਲ ਨੂੰ ਤੋੜਿਆ ਹੈ । publive-image ਇਹਨਾਂ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਕੰਵਲਜੀਤ ਵੀਰ ਖਾਲਸਾ ਗਰੁੱਪ ਦੀ ਅਗਵਾਈ ਕਰਦਾ ਹੈ ਜਦੋਂ ਕਿ ਜਗਦੀਪ ਸਿੰਘ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਹੈ । ਜਗਦੀਪ ਨੂੰ ਦੁਨੀਆਂ ਦਾ ਸਭ ਤੋਂ ਲੰਮਾ ਪੁਲਿਸ ਵਾਲਾ ਹੋਣ ਦਾ ਮਾਣ ਹਾਸਲ ਹੈ । ਉਸ ਦਾ ਕੱਦ 7 ਫੁੱਟ 6 ਇੰਚ ਹੈ । ਜਗਦੀਪ ਤੇ ਕੰਵਲਜੀਤ ਦੀ ਇਹ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਲੋਕ ਇਸ ਵੀਡੀਓ ਨੂੰ ਕਾਫੀ ਲਾਈਕ ਤੇ ਸ਼ੇਅਰ ਕਰ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment