ਕਰਮਜੀਤ ਅਨਮੋਲ ਅਤੇ ਗੁਰਸੇਵਕ ਮਾਨ ਦੀ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਹੋਈ ਮੁਲਾਕਾਤ, ਵੀਡੀਓ ਆਇਆ ਸਾਹਮਣੇ

Written by  Aaseen Khan   |  August 10th 2019 01:12 PM  |  Updated: August 10th 2019 01:12 PM

ਕਰਮਜੀਤ ਅਨਮੋਲ ਅਤੇ ਗੁਰਸੇਵਕ ਮਾਨ ਦੀ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਹੋਈ ਮੁਲਾਕਾਤ, ਵੀਡੀਓ ਆਇਆ ਸਾਹਮਣੇ

ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਸ਼ੋਸ਼ਲ ਮੀਡੀਆ 'ਤੇ ਫੈਨਸ ਨਾਲ ਜੁੜੇ ਰਹਿੰਦੇ ਹਨ ਅਤੇ ਨਾਲ ਹੀ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸਮੇਂ ਸਮੇਂ 'ਤੇ ਦਰਸ਼ਕਾਂ ਦੇ ਰੁ-ਬ-ਰੁ ਕਰਦੇ ਰਹਿੰਦੇ ਹਨ। ਅਜਿਹੇ ਹੀ ਅੱਜ ਉਹਨਾਂ ਆਪਣੇ ਇੱਕ ਹੋਰ ਪੁਰਾਣੇ ਮਿੱਤਰ ਨਾਲ ਮੁਲਾਕਾਤ ਕੀਤੀ ਹੈ ਤੇ ਉਹ ਹਨ ਗਾਇਕੀ ਤੋਂ ਪਾਇਲਟ ਦੇ ਕਿੱਤੇ ਨੂੰ ਅਪਨਾਉਣ ਵਾਲੇ ਗੁਰਸੇਵਕ ਮਾਨ। ਇੱਕ ਸਮੇਂ ਪੰਜਾਬੀ ਮਿਊਜ਼ਿਕ ਦਾ ਵੱਡਾ ਨਾਮ ਬਣ ਚੁੱਕੇ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਹੁਣ ਪਾਇਲਟ ਹਨ।

ਕਰਮਜੀਤ ਅਨਮੋਲ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ 'ਚ ਗੁਰਸੇਵਕ ਮਾਨ ਗੱਡੀ ਚਲਾ ਰਹੇ ਹਨ। ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਅੱਜ ਉਹਨਾਂ ਨੇ ਜਹਾਜ਼ ਚਲਾਉਣ ਵਾਲਿਆਂ ਨੂੰ ਗੱਡੀ ਚਲਾਉਣ ਲਗਾ ਦਿੱਤਾ ਹੈ। ਗੁਰਸੇਵਕ ਮਾਨ ਨੇ ਵੀ ਕਰਮਜੀਤ ਅਨਮੋਲ ਨਾਲ ਹੋਈ ਇਸ ਮੁਲਾਕਾਤ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਇੱਕ ਦੂਜੇ ਦੇ ਚੰਗੇ ਮਾੜੇ ਸਮਿਆਂ ਦੇ ਦੋਸਤ ਹਨ।

 

View this post on Instagram

 

Wid bai gursewak maan

A post shared by Karamjit Anmol (@karamjitanmol) on

ਦੱਸ ਦਈਏ ਗੁਰਸੇਵਕ ਮਾਨ ਨੇ ਕਰਮਜੀਤ ਅਨਮੋਲ ਨਾਲ ਇੱਕ ਕੌਲ਼ ਵੀ ਕੀਤਾ ਹੈ ਉਹ ਇਹ ਹੈ ਕਿ ਗੁਰਸੇਵਕ ਕਰਮਜੀਤ ਅਨਮੋਲ ਨੂੰ ਇੱਕ ਦਿਨ ਜਹਾਜ਼ ਦੇ ਕੌਕਪਿਟ 'ਚ ਬਿਠਾ ਕੇ ਸਫ਼ਰ ਕਰਾਉਣਗੇ।

ਹੋਰ ਵੇਖੋ : ਮਿਰਜ਼ੇ ਦੇ ਤੀਰ ਤੇ ਸੋਹਣੀ ਦੇ ਘੜੇ ਤੋਂ ਖ਼ੂਬਸੂਰਤ 'ਤਸਵੀਰ' ਤਿਆਰ ਕਰ ਰਹੇ ਨੇ ਮਨਮੋਹਨ ਵਾਰਿਸ, ਦੇਖੋ ਵੀਡੀਓ

ਗੁਰਸੇਵਕ ਮਾਨ ਅਤੇ ਹਰਭਜਨ ਮਾਨ ਦੋਨੋਂ ਹੀ ਪੰਜਾਬੀ ਇੰਡਸਟਰੀ ਦੇ ਵੱਡੇ ਨਾਮ ਹਨ। ਗੁਰਸੇਵਕ ਨੇ ਕਾਫੀ ਸਮੇਂ ਪਹਿਲਾਂ ਗਾਇਕੀ ਤੋਂ ਕਿਨਾਰਾ ਕਰਕੇ ਪਾਇਲਟ ਦੀ ਨੌਕਰੀ ਕਰ ਲਈ ਸੀ ਜਦੋਂ ਕਿ ਹਰਭਜਨ ਮਾਨ ਸ਼ੁਰੂ ਤੋਂ ਹੀ ਗਾਇਕੀ ਅਤੇ ਪੰਜਾਬੀ ਫ਼ਿਲਮਾਂ 'ਚ ਸਰਗਰਮ ਹਨ। ਗੁਰਸੇਵਕ ਮਾਨ ਨੇ ਭਾਵੇਂ ਹੀ ਗਾਇਕੀ ਤੋਂ ਦੂਰੀਆਂ ਬਣਾਏ ਹੋਏ ਹਨ ਪਰ ਉਹਨਾਂ ਦੇ ਗੀਤ ਅੱਜ ਵੀ ਦਰਸ਼ਕਾਂ ਦੇ ਦਿਲ 'ਚ ਵੱਸਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network