ਕਰਮਜੀਤ ਅਨਮੋਲ ਨੇ ਨਵੀਂ ਫ਼ਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

written by Rupinder Kaler | March 09, 2021

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਹੋ ਰਿਹਾ ਹੈ । ਕਰਮਜੀਤ ਅਨਮੋਲ ਵੀ ਨਵੀਂ ਫ਼ਿਲਮ ‘ਚ ਜਲਦ ਹੀ ਨਜ਼ਰ ਆਉਣ ਵਾਲੇ ਹਨ । ਜਿਸ ਦੀ ਰਿਲੀਜ਼ ਡੇਟ ਦਾ ਐਲਾਨ ਉਨ੍ਹਾਂ ਨੇ ਕਰ ਦਿੱਤਾ ਹੈ ।

image from karamjit anmol's instagram

ਹੋਰ ਪੜ੍ਹੋ :

ਗਿੱਪੀ ਗਰੇਵਾਲ ਦੀ ਫ਼ਿਲਮ ‘ਪਾਣੀ ਵਿੱਚ ਮਧਾਣੀ’ ਦੀ ਰਿਲੀਜਿੰਗ ਡੇਟ ਆਈ ਸਾਹਮਣੇ, ਹੁਣ ਇਸ ਦਿਨ ਫ਼ਿਲਮ ਹੋਵੇਗੀ ਰਿਲੀਜ਼

karamjit anmol punjabi actor

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਇਹ ਪੋਸਟਰ ਨਵੀਂ ਪੰਜਾਬੀ ਫ਼ਿਲਮ ਦਾ ਜੋ ਕਿ ਲੰਮੇ ਸਮੇਂ ਬਾਅਦ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਨਾਂਅ ਦੇ ਟਾਈਟਲ ਹੇਠ ਇਹ ਫ਼ਿਲਮ ਰਿਲੀਜ਼ ਹੋਵੇਗੀ । ਫ਼ਿਲਮ ‘ਚ ਕਰਮਜੀਤ ਅਨਮੋਲ ਤੋਂ ਇਲਾਵਾ ਏਕਤਾ ਗੁਲਾਟੀ ਖੇਰਾ, ਪੀਯੂ ਸ਼ਰਮਾ, ਲਵ ਗਿੱਲ ਅਤੇ ਲੱਕੀ ਧਾਲੀਵਾਲ ਨਜ਼ਰ ਆਉਣਗੇ ।

Karamjit Anmol

ਫ਼ਿਲਮ ਦੀ ਕਹਾਣੀ ਅਮਨ ਸਿੱਧੂ ਨੇ ਲਿਖੀ ਹੈ । ਓਮ ਜੀ ਸਟਾਰ ਸਟੂਡੀਓ ਦੇ ਬੈਨਰ ਹੇਠ ਇਹ ਫ਼ਿਲਮ 16 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਰਮਜੀਤ ਅਨਮੋਲ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਪਿਆਰ ਮਿਲਦਾ ਹੈ । ਉਨ੍ਹਾਂ ਦੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।
0 Comments
0

You may also like