ਲਦਾਖ ‘ਚ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਕਰਮਜੀਤ ਅਨਮੋਲ ਕੱਢਣ ਜਾ ਰਹੇ ਗੀਤ, ਪੋਸਟਰ ਕੀਤਾ ਸਾਂਝਾ

written by Shaminder | June 30, 2020

ਲਦਾਖ ‘ਚ ਸ਼ਹੀਦ ਹੋਏ ਜਵਾਨਾਂ ਦੀ ਯਾਦ ‘ਚ ਕਰਮਜੀਤ ਅਨਮੋਲ ਨੇ ਇੱਕ ਗੀਤ ਕੱਢਣ ਜਾ ਰਹੇ ਹਨ ।‘ਬੇਬੇ ਤੇਰਾ ਪੁੱਤ’ ਨਾਂਅ ਦੇ ਟਾਈਟਲ ਹੇਠ ਕੱਢੇ ਜਾਣ ਵਾਲੇ ਇਸ ਗੀਤ ਨੂੰ ਕਰਮਜੀਤ ਅਨਮੋਲ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ।ਗੀਤ ਦੇ ਬੋਲ ਲਵਲੀ ਪਟਿਆਲਾ ਵੱਲੋਂ ਲਿਖੇ ਗਏ ਨੇ ਅਤੇ ਇਹ ਗੀਤ ਉਨ੍ਹਾਂ ਨੇ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਨੂੰ ਸਮਰਪਿਤ ਕੀਤਾ ਹੈ ।ਇਹ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ।

https://www.instagram.com/p/CCAotKsDyPZ/

ਇਸ ਦਾ ਫ੍ਰਸਟ ਲੁੱਕ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟਰ ਸਾਂਝਾ ਕੀਤਾ ਹੈ । ਇਸ ਪੋਸਟਰ ‘ਚ ਕਰਮਜੀਤ ਅਨਮੋਲ ਦੇ ਨਾਲ-ਨਾਲ ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ ।

[embed]https://www.instagram.com/p/CB9tJpsDZcq/[/embed]

ਲਦਾਖ਼ ਵਿੱਚ ਪੰਜਾਬ ਰੈਜੀਮੈਂਟ ਤੋਂ ਸ਼ਹੀਦ ਹੋਣ ਵਾਲੇ ਮਨਦੀਪ ਸਿੰਘ ਪਟਿਆਲਾ ਦੇ ਰਹਿਣ ਵਾਲੇ ਸਨ,ਜਦਕਿ ਸ਼ਹੀਦ ਹੋਣ ਵਾਲਾ ਦੂਜਾ ਜਵਾਨ ਗੁਰਬਿੰਦਰ ਸਿੰਘ ਸੰਗਰੂਰ ਦਾ ਰਹਿਣ ਵਾਲਾ ਸੀ, ਚੀਨ ਦੇ ਨਾਲ ਲਦਾਖ਼ ਵਿੱਚ ਝੜਪ ਦੌਰਾਨ ਪੰਜਾਬ ਤੋਂ ਤੀਜਾ ਜਵਾਨ ਗੁਰਤੇਜ ਸਿੰਘ ਮਾਨਸਾ ਦਾ ਰਹਿਣ ਵਾਲਾ ਸੀ,ਚੌਥਾ ਸ਼ਹੀਦ ਜਵਾਨ ਸਤਨਾਮ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਸੀ

0 Comments
0

You may also like