Advertisment

ਕਰਮਜੀਤ ਅਨਮੋਲ ਕਿਸ ਨਾਲ ਲੜਾ ਰਹੇ ਹਨ ਦੋ ਨੈਣ, ਦੇਖੋ ਵੀਡਿਓ 

author-image
By Rupinder Kaler
New Update
ਕਰਮਜੀਤ ਅਨਮੋਲ ਕਿਸ ਨਾਲ ਲੜਾ ਰਹੇ ਹਨ ਦੋ ਨੈਣ, ਦੇਖੋ ਵੀਡਿਓ 
Advertisment
ਪਾਲੀਵੁੱਡ ਵਿੱਚ ਆਪਣੀ ਅਦਾਕਾਰੀ ਅਤੇ ਕਮੇਡੀ ਦਾ ਲੋਹਾ ਮਨਵਾ ਚੁੱਕੇ ਕਰਮਜੀਤ ਅਨਮੋਲ ਗਾਇਕੀ ਦੇ ਖੇਤਰ ਵਿੱਚ ਵੀ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉਹਨਾਂ ਦਾ ਨਵਾਂ ਗਾਣਾ ਦੋ ਨੈਣ ਲੋਕਾਂ ਦੇ ਰੂ-ਬ-ਰੂ ਹੋ ਰਿਹਾ ਹੈ । ਇਸ ਗਾਣੇ ਦਾ ਇੱਕ ਕਲਿੱਪ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । Karamjit Anmol Karamjit Anmol ਹੁਣ ਤੱਕ ਇਸ ਕਲਿੱਪ ਨੂੰ ਕਈ ਹਜ਼ਾਰਾਂ ਲੋਕ ਲਾਈਕ ਕਰ ਚੁੱਕੇ ਹਨ ਤੇ ਆਪਣੇ ਆਪਣੇ ਕਮੈਂਟ ਦੇ ਰਹੇ ਹਨ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣੇ ਦਾ ਟਾਈਟਲ ਦੋ ਨੈਣ ਹੈ ।ਇਸ ਗਾਣੇ ਦਾ ਮਿਊਜ਼ਿਕ ਆਰ ਡੀ ਬੀਟ ਨੇ ਤਿਆਰ ਕੀਤਾ ਹੈ । ਇਸ ਗਾਣੇ ਵਿੱਚ ਕਰਮਜੀਤ ਦੇ ਨਾਲ ਲਾਭਪ੍ਰੀਤ ਨੇ ਸਾਥ ਦਿੱਤਾ ਹੈ । ਗਾਣੇ ਦੀ ਵੀਡਿਓ ਸ਼ਕਤੀ ਰਾਜਪੂਤ ਦੇ ਨਿਰਦੇਸ਼ਨ ਦੇ ਹੇਠ ਤਿਆਰ ਕੀਤੀ ਗਈ ਹੈ । ਇਹ ਗਾਣਾ ਇੱਕ ਰੋਮਾਂਟਿਕ ਸੌਂਗ ਹੈ ਜਿਸ ਵਿੱਚ ਪੰਜਾਬੀ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ । https://www.instagram.com/p/BsYiNl0hCxa/ ਕਰਮਜੀਤ ਅਨਮੋਲ ਦੇ ਇੰਸਟਾਗ੍ਰਾਮ ਤੇ ਇਸ ਗਾਣੇ ਨੂੰ ਲੈ ਕੇ ਕਮੈਂਟ ਆ ਰਹੇ ਹਨ ਉਸ ਤੋਂ ਲੱਗਦਾ ਹੈ ਲੋਕਾਂ ਨੂੰ ਇਹ ਗਾਣਾ ਪਸੰਦ ਹੈ । ਪਰ ਜੇਕਰ ਕਰਮਜੀਤ ਅਨਮੋਲ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਰ ਗਾਣਾ ਹਿੱਟ ਜਾ ਰਿਹਾ ਹੈ । ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਇੱਕ ਧਾਰਮਿਕ ਗਾਣਾ ਕੱਢਿਆ ਸੀ ਜਿਸ ਨੂੰ ਲੋਕਾਂ ਦਾ ਕਾਫੀ ਪਿਆਰ ਮਿਲਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment