ਕਰਮਜੀਤ ਅਨਮੋਲ ਨੇ ਨਿੱਕੇ ਫੈਨ ਦੇ ਦਿਲ ਦਾ ਚਾਅ ਕੀਤਾ ਪੂਰਾ, ਪੋਸਟ ਪੜ੍ਹ ਤੁਹਾਡਾ ਦਿਲ ਹੋ ਜਾਵੇਗਾ ਖੁਸ਼

Written by  Aaseen Khan   |  October 22nd 2019 01:50 PM  |  Updated: October 22nd 2019 01:50 PM

ਕਰਮਜੀਤ ਅਨਮੋਲ ਨੇ ਨਿੱਕੇ ਫੈਨ ਦੇ ਦਿਲ ਦਾ ਚਾਅ ਕੀਤਾ ਪੂਰਾ, ਪੋਸਟ ਪੜ੍ਹ ਤੁਹਾਡਾ ਦਿਲ ਹੋ ਜਾਵੇਗਾ ਖੁਸ਼

ਪੰਜਾਬੀ ਸਿਨੇਮਾ ਦੇ ਬਿਹਤਰੀਨ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਬਿਹਤਰੀਨ ਇਨਸਾਨ ਵੀ ਹਨ। ਫ਼ਿਲਮਾਂ 'ਚ ਸਾਦਗੀ ਅਤੇ ਦੇਸੀ ਕਿਰਦਾਰ ਨਿਭਾਉਣ ਵਾਲੇ ਕਰਮਜੀਤ ਅਨਮੋਲ ਆਮ ਜ਼ਿੰਦਗੀ 'ਚ ਵੀ ਸਾਦਗੀ ਨਾਲ ਰਹਿਣ ਸਹਿਣ ਨੂੰ ਤਰਜੀਹ ਦਿੰਦੇ ਹਨ। ਉਹਨਾਂ ਹਾਲ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਤੋਂ ਉਹ ਆਪਣੀ ਸਾਦਗੀ ਦਾ ਸਬੂਤ ਦਿੰਦੇ ਹੋਏ ਵੀ ਨਜ਼ਰ ਆਏ।

ਇਹ ਤਸਵੀਰ ਹੈ ਕਰਮਜੀਤ ਅਨਮੋਲ ਅਤੇ ਉਹਨਾਂ ਦੇ ਨਿੱਕੇ ਜਿਹੇ ਫੈਨ ਦੀ ਜਿਸ ਕੋਲ ਨਾ ਮੋਬਾਈਲ ਸੀ ਤੇ ਨਾ ਕੋਈ ਨੰਬਰ ਤਾਂ ਕਰਮਜੀਤ ਅਨਮੋਲ ਨੇ ਉਸ ਦਾ ਚਾਅ ਪੂਰਾ ਕਰਨ ਲਈ ਆਪਣੇ ਫੋਨ ਤੋਂ ਤਸਵੀਰ ਖਿੱਚੀ ਅਤੇ ਸਾਂਝੀ ਕਰ ਦਿੱਤੀ।

ਕਰਮਜੀਤ ਅਨਮੋਲ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ,''ਇਹ ਮੁੰਡਾ ਕੱਲ੍ਹ ਮੇਰੇ ਕੋਲ ਆਇਆ ਕਹਿੰਦਾ ਮੈਂ ਤਸਵੀਰ ਕਰਵਾਉਣੀ ਮੈਂ ਕਿਹਾ ਕਰਵਾ ਲੈ ਕਹਿੰਦਾ ਮੇਰੇ ਕੋਲ ਫੋਨ ਨੀ ਫੋਟੋ ਵਾਲਾ ਮੈਂ ਆਪਣੇ ਫੋਨ 'ਤੇ ਪਿਕ ਖਿੱਚ ਕੇ ਕਿਹਾ ਲਿਆ ਪੁੱਤ ਨੰਬਰ ਦੇਦੇ ਕਹਿੰਦਾ ਮੇਰੇ ਕੋਲ ਨੰਬਰ ਵੀ ਹੈਨੀ, ਫਿਰ ਮੈਨੂੰ ਲੱਗਿਆ ਕਿ ਮੇਰੇ ਇਸ ਨਿੱਕੇ ਜਿਹੇ ਫੈਨ ਦਾ ਚਾਅ ਦਿਲ ਵਿਚ ਹੀ ਨਾ ਰਹਿ ਜਾਵੇ ਇਸ ਕਰਕੇ ਏਹਦੀ ਤਸਵੀਰ ਸਾਂਝੀ ਕਰਕੇ ਖੁਸ਼ੀ ਮਹਿਸੂਸ ਕਰ ਰਿਹਾਂ''।

ਹੋਰ ਵੇਖੋ : ਅੰਮ੍ਰਿਤ ਮਾਨ ਨੇ ਨਵੇਂ ਗਾਣੇ ਦੀਆਂ ਸੱਤਰਾਂ ਸਾਂਝੀਆਂ ਕਰ ਫੈਨਸ ਤੋਂ ਮੰਗੀ ਇਹ ਸਲਾਹ, ਦੇਖੋ ਵੀਡੀਓ

 

View this post on Instagram

 

On the set of #nimainsasskutni

A post shared by Karamjit Anmol (@karamjitanmol) on

ਗਾਇਕ ਐਮੀ ਵਿਰਕ ਨੇ ਉਹਨਾਂ ਦੀ ਇਸ ਪੋਸਟ 'ਤੇ ਭਾਜੀ ਲਿਖ ਕੇ ਖੁਸ਼ੀ ਵਾਲੇ ਇਮੋਜੀ ਰਾਹੀਂ ਖੁਸ਼ੀ ਬਿਆਨ ਕੀਤੀ ਹੈ। ਕਰਮਜੀਤ ਅਨਮੋਲ ਦੇ ਪ੍ਰਸ਼ੰਸਕ ਵੀ ਇਸ ਤਸਵੀਰ ਦੇ ਕਮੈਂਟ ਸੈਕਸ਼ਨ 'ਚ ਤਾਰੀਫ ਕਰ ਰਹੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਮਹਿਤਾਬ ਵਿਰਕ ਦੀ ਫ਼ਿਲਮ 'ਨੀ ਮੈਂ ਸੱਸ ਕੁੱਟਣੀ' ਦੀ ਸ਼ੂਟਿੰਗ ਚੱਲ ਰਹੀ ਹੈ ਜਿਸ 'ਚ ਕਰਮਜੀਤ ਅਨਮੋਲ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network