ਮੁੰਬਈ ਦੀਆਂ ਸੜਕਾਂ 'ਤੇ ਆਟੋ ਦੀ ਸਵਾਰੀ ਦੇ ਨਜ਼ਾਰੇ ਲੈ ਰਹੇ ਨੇ ਕਰਮਜੀਤ ਅਨਮੋਲ, ਦੇਖੋ ਵੀਡੀਓ

written by Aaseen Khan | May 21, 2019

ਮੁੰਬਈ ਦੀਆਂ ਸੜਕਾਂ 'ਤੇ ਆਟੋ ਦੀ ਸਵਾਰੀ ਦੇ ਨਜ਼ਾਰੇ ਲੈ ਰਹੇ ਨੇ ਕਰਮਜੀਤ ਅਨਮੋਲ, ਦੇਖੋ ਵੀਡੀਓ : ਇਹ ਅਕਸਰ ਦੇਖਿਆ ਜਾਂਦਾ ਹੈ ਜਦੋਂ ਵੀ ਸਾਡੇ ਪੰਜਾਬੀ ਸਟਾਰਜ਼ ਫ਼ਿਲਮ ਨਗਰੀ ਮੁੰਬਈ ਦਾ ਗੇੜਾ ਮਾਰਦੇ ਹਨ ਤਾਂ ਉੱਥੇ ਆਮਚੀ ਮੁੰਬਈ ਦੇ ਆਟੋਜ਼ ਦੀ ਸਵਾਰੀ ਜ਼ਰੂਰ ਲੈਂਦੇ ਹਨ ਤੇ ਇੱਕ ਖ਼ੂਬਸੂਰਤ ਯਾਦ ਪੰਜਾਬ ਲੈ ਕੇ ਆਉਂਦੇ ਹਨ। ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਏਨ੍ਹੀ ਦਿਨੀਂ ਮੁਬੰਈ 'ਚ ਹਨ। ਮੁੰਬਈ ਤੋਂ ਕਰਮਜੀਤ ਹੋਰਾਂ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਆਟੋ ਦੀ ਸਵਾਰੀ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ। ਉਹਨਾਂ ਦੇ ਨਾਲ ਕੁਝ ਦੋਸਤ ਵੀ ਹਨ ਜੋ ਸੜਕਾਂ ਦਾ ਅਨੰਦ ਆਟੋ 'ਚ ਮਾਣ ਰਹੇ ਹਨ।

 

View this post on Instagram

 

Auto di Swari in mumbai@ranjivsingla@uravtarsingh

A post shared by Karamjit Anmol (@karamjitanmol) on


ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮੁਕਲਾਵਾ 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਤੇ ਉਸ ਤੋਂ ਬਾਅਦ 28 ਜੂਨ ਨੂੰ ਉਹਨਾਂ ਦੀ ਫ਼ਿਲਮ 'ਮਿੰਦੋ ਤਸੀਲਦਾਰਨੀ' ਰਿਲੀਜ਼ ਹੋਣ ਜਾ ਰਹੀ ਹੈ ਜਿਸ 'ਚ ਕਰਮਜੀਤ ਅਨਮੋਲ ਕਵਿਤਾ ਕੌਸ਼ਿਕ ਨਾਲ ਲੀਡ ਰੋਲ ਦੀ ਭੂਮਿਕਾ ਨਿਭਾ ਰਹੇ ਹਨ। ਉਹਨਾਂ ਦਾ ਆਟੋ ਦੀ ਸਵਾਰੀ ਕਰਦੇ ਹੋਏ ਦਾ ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।

ਹੋਰ ਵੇਖੋ : 'ਮਿੰਦੋ ਤਸੀਲਦਾਰਨੀ' ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ

 

View this post on Instagram

 

@mindotaseeldarni 28th June tarsempaul ji great actor ghaint insaan

A post shared by Karamjit Anmol (@karamjitanmol) on

You may also like