ਕਰਮਜੀਤ ਅਨਮੋਲ ਦਾ ਨਵਾਂ ਗੀਤ 'ਮੁਲਾਕਾਤ' ਪਹੁੰਚਦਾ ਹੈ ਦਿਲ ਦੀਆਂ ਗਹਿਰਾਈਆਂ ਤੱਕ, ਦੇਖੋ ਵੀਡੀਓ

Written by  Aaseen Khan   |  March 29th 2019 11:37 AM  |  Updated: March 29th 2019 11:37 AM

ਕਰਮਜੀਤ ਅਨਮੋਲ ਦਾ ਨਵਾਂ ਗੀਤ 'ਮੁਲਾਕਾਤ' ਪਹੁੰਚਦਾ ਹੈ ਦਿਲ ਦੀਆਂ ਗਹਿਰਾਈਆਂ ਤੱਕ, ਦੇਖੋ ਵੀਡੀਓ

ਕਰਮਜੀਤ ਅਨਮੋਲ ਦਾ ਨਵਾਂ ਗੀਤ 'ਮੁਲਾਕਾਤ' ਪਹੁੰਚਦਾ ਹੈ ਦਿਲ ਦੀਆਂ ਗਹਿਰਾਈਆਂ ਤੱਕ, ਦੇਖੋ ਵੀਡੀਓ : ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਜਿੰਨ੍ਹਾਂ ਦੇ ਹਰ ਇੱਕ ਹੁਨਰ ਨੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ। ਇਸ ਵਾਰ ਕਰਮਜੀਤ ਅਨਮੋਲ ਆਪਣਾ ਨਵਾਂ ਗੀਤ ਮੁਲਾਕਾਤ ਲੈ ਕੇ ਆਏ ਹਨ ਜਿਹੜਾ ਸੈਡ ਸੌਂਗ ਹੈ। ਕਰਮਜੀਤ ਅਨਮੋਲ ਖੁਦ ਬੜੇ ਹੀ ਜ਼ਬਰਦਸਤ ਐਕਟਰ ਹਨ ਪਰ ਇਸ ਵਾਰ ਗੀਤ 'ਚ ਉਹਨਾਂ ਨੇ ਨਹੀਂ ਸਗੋਂ ਮਨੀਸ਼ ਬਾਧਵਾ ਅਤੇ ਸਿਮਰਨ ਕਾਗਟਾ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ।

ਕਰਮਜੀਤ ਅਨਮੋਲ ਦੇ ਗੀਤ 'ਚ ਸਿਰਫ ਸਿੰਕ ਲਏ ਗਏ ਹਨ। ਗੀਤ ਮੁਲਾਕਾਤ ਨੂੰ ਤਾਂ ਕਰਮਜੀਤ ਅਨਮੋਲ ਨੇ ਆਪਣੀ ਆਵਾਜ਼ ਨਾਲ ਚਾਰ ਚੰਨ ਹੀ ਲਗਾ ਦਿੱਤੇ ਹਨ। ਇਹ ਗੀਤ ਦੋ ਪਿਆਰ ਕਰਨ ਵਾਲਿਆਂ ਦੇ ਵਿਛੋੜੇ ਅਤੇ ਉਹਨਾਂ ਪਿਆਰੀਆਂ ਯਾਦਾਂ ਨੂੰ ਦਰਸਾਉਂਦਾ ਹੈ ਜਿਹੜੇ ਇਸ ਜਨਮ 'ਚ ਇੱਕ ਦੂਜੇ ਦੇ ਨਾ ਹੋ ਸਕੇ।

ਹੋਰ ਵੇਖੋ : ਨਿੰਜਾ ਨੇ ਫਿਲਮ 'ਦੂਰਬੀਨ' ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਇਹ ਖਾਸ ਤਸਵੀਰਾਂ

ਗੀਤ ਦੇ ਬੋਲ ਸੁੱਖ ਡੀ ਅਤੇ ਮਿਊਜ਼ਿਕ ਸੁੱਖ ਬਰਾੜ ਨੇ ਦਿੱਤਾ ਹੈ।ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਰਿਲੀਜ਼ ਕੀਤਾ ਗਿਆ ਹੈ। ਅਤੇ ਯੂ ਟਿਊਬ 'ਤੇ ਜੱਸ ਰਿਕਾਰਡਸ ਦੇ ਲੇਬਲ ਨਾਲ ਰਿਲੀਜ਼ ਹੋਇਆ ਹੈ। ਕਰਮਜੀਤ ਅਨਮੋਲ ਬਹੁਤ ਜਲਦ ਫਿਲਮ ਮੰਜੇ ਬਿਸਤਰੇ 2 'ਚ ਸਾਧੂ ਹਲਵਾਈ ਦੇ ਰੂਪ 'ਚ ਨਜ਼ਰ ਆਉਣ ਵਾਲੇ ਹਨ ਅਤੇ ਮਿੰਦੋ ਤਸੀਲਦਾਰਨੀ 'ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network