ਕਰਮਜੀਤ ਅਨਮੋਲ ਨੇ ਆਪਣੇ ਗੀਤ ‘ਰੋਟੀ’ ਦੇ ਰਾਹੀਂ ਕੀਤਾ ਬਿਆਨ ‘ਜ਼ਿੰਦਗੀ ਦੀ ਕੌੜੀ ਸੱਚਾਈ’ ਨੂੰ, ਵੇਖੋ ਵੀਡੀਓ

written by Lajwinder kaur | May 17, 2019

ਕਰਮਜੀਤ ਅਨਮੋਲ ਦਾ ਨਵਾਂ ਗੀਤ ‘ਰੋਟੀ’ ਜੋ ਕਿ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਜੀ ਹਾਂ ਕਰਮਜੀਤ ਅਨਮੋਲ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਰੋਟੀ ਗੀਤ ਨੂੰ ਸ਼ਿੰਗਾਰਿਆ ਹੈ। ਇਸ ਗੀਤ ਦੇ ਰਾਹੀਂ ਜ਼ਿੰਦਗੀ ਦੀ ਕੌੜੀਆਂ ਸੱਚਾਈਆਂ ਨੂੰ ਪੇਸ਼ ਕੀਤਾ ਗਿਆ ਹੈ ਜਿਵੇਂ ਗਰੀਬ ਬੱਚੇ ਜੋ ਪੜ੍ਹ ਨਹੀਂ ਪਾਉਂਦੇ, ਗਰੀਬ ਕੁੜੀਆਂ ਦੇ ਮਾਂ-ਪਿਓ ਜਿਹੜੇ ਆਪਣੀਆਂ ਧੀਆਂ ਦੇ ਵਿਆਹ ਨਹੀਂ ਕਰ ਪਾਉਂਦੇ ਤੇ ਕਿਵੇਂ ਲੋਕੀਂ ਉਨ੍ਹਾਂ ਦੀਆਂ ਮਜ਼ਬੂਰੀਆਂ ਦਾ ਫਾਇਦਾ ਚੁੱਕਦੇ ਨੇ ਆਦਿ ਕਈ ਹੋਰ ਜ਼ਿੰਦਗੀ ਦੇ ਪਹਿਲੂਆਂ ਨੂੰ ਬਿਆਨ ਕੀਤਾ ਗਿਆ ਹੈ। ਹੋਰ ਵੇਖੋ:‘ਸ਼ਿਵ ਕੁਮਾਰ ਬਟਾਲਵੀ’ ਦੀ ਕਵਿਤਾ ‘ਰੁੱਖ’ ਦਰਸਾਉਂਦੀ ਹੈ ਕੁਦਰਤ ਤੇ ਮਨੁੱਖਤਾ ਦੇ ਰਿਸ਼ਤੇ ਨੂੰ, ਵੇਖੋ ਵੀਡੀਓ ਰੋਟੀ ਗੀਤ ਦੇ ਬੋਲ ਕੁਲਦੀਪ ਕੰਡਿਆਰਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੇਸਨ ਥਿੰਦ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਪਰਮਜੀਤ ਘੁੰਮਣ ਨੇ ਤਿਆਰ ਕੀਤੀ ਹੈ। ਰੋਟੀ ਗੀਤ ਰਾਹੀਂ ਸਾਰੀ ਦੁਨੀਆਂ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ। ਰੋਟੀ ਗਾਣੇ ਨੂੰ Odigos Music ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਰਮਜੀਤ ਅਨਮੋਲ ਵੀ ਆਪਣੀ ਦਮਦਾਰ ਆਵਾਜ਼ ਦੇ ਨਾਲ ਸਿੰਗਲ ਟਰੈਕ ਤੇ ਪੰਜਾਬੀ ਫ਼ਿਲਮਾਂ ‘ਚ ਗੀਤ ਗਾ ਚੁੱਕੇ ਹਨ।  

0 Comments
0

You may also like