ਕਰਮਜੀਤ ਅਨਮੋਲ ਨੇ ਪੁਰਾਣੀ ਤਸਵੀਰ ਕੀਤੀ ਸਾਂਝੀ, ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | August 13, 2020

ਕਰਮਜੀਤ ਅਨਮੋਲ ਅਕਸਰ ਆਪਣੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਨੇ । ਹੁਣ ਉਨ੍ਹਾਂ ਨੇ ਮੰਦਿਰਾ ਬੇਦੀ ਅਤੇ ਨਵਜੋਤ ਸਿੱਧੂ ਦੇ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਨ੍ਹਾਂ ਦੇ ਨਾਲ ਇਹ ਦੋਵੇਂ ਸਿਤਾਰੇ ਨਜ਼ਰ ਆ ਰਹੇ ਨੇ । ਇਹ ਤਸਵੀਰ ਸਟਾਰ ਵਨ ‘ਤੇ ਆਉਣ ਵਾਲੇ ਸ਼ੋਅ ਫਨਜਾਬੀ ਚਕ ਦੇ ਸ਼ੋਅ ਦੇ ਦੌਰਾਨ ਦੀ ਹੈ । https://www.instagram.com/p/CD0OIygjm70/ ਇਸ ਤਸਵੀਰ ਨੂੰ ਕਰਮਜੀਤ ਅਨਮੋੋਲ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਹ ਲਗਾਤਾਰ ਇਸ ਨੂੰ ਸ਼ੇਅਰ ਕਰ ਰਹੇ ਹਨ ।ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । https://www.instagram.com/p/CDxibXXBD96/ ਬੀਤੇ ਸਾਲ ਉਨ੍ਹਾਂ ਦੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਆਈ ਸੀ ਜਿਸ ‘ਚ ਕਵਿਤਾ ਕੌਸ਼ਿਕ ਉਨ੍ਹਾਂ ਦੇ ਨਾਲ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਅਤੇ ਹਾਸੋਹੀਣੇ ਅੰਦਾਜ਼ ਦੇ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ ਹਨ । ਅਦਾਕਾਰੀ ਦੇ ਨਾਲ-ਨਾਲ ਉਹ ਬਿਹਤਰੀਨ ਗਾਇਕ ਵੀ ਹਨ ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਕੱਢੇ ਹਨ ।

0 Comments
0

You may also like