ਕਰਮਜੀਤ ਅਨਮੋਲ ਨੇ ਆਪਣੇ ਵੱਡੇ ਭਰਾ ਦੀ ਤਸਵੀਰ ਸਾਂਝੀ ਕਰਦੇ ਹੋਏ ਪਾਈ ਭਾਵੁਕ ਪੋਸਟ,4 ਸਾਲ ਪਹਿਲਾਂ ਹੋਇਆ ਸੀ ਦਿਹਾਂਤ By Shaminder 05 Sep 2019 | Updated On 05 Sep 2019 10:17 IST in Punjabi Buzz Celebrities Special New Update Advertisment ਭਰਾ ਭਰਾਵਾਂ ਦੀਆਂ ਬਾਹਵਾਂ ਹੁੰਦੇ ਨੇ, ਭਰਾ ਭਰਾ ‘ਤੇ ਭੀੜ ਬਣਨ ‘ਤੇ ਹਰ ਔਖੇ ਸੌਖੇ ਪੈਂਡੇ ‘ਤੇ ਨਾਲ ਚੱਲਦਾ ਹੈ ।ਪਰ ਜਿਨ੍ਹਾਂ ਦੇ ਭਰਾ ਉਨ੍ਹਾਂ ਤੋਂ ਹਮੇਸ਼ਾ ਲਈ ਦੂਰ ਚਲੇ ਜਾਂਦੇ ਨੇ । ਇਸ ਦਾ ਦਰਦ ਤਾਂ ਉਹੀ ਸਮਝ ਸਕਦਾ ਹੈ ਜਿਸ ਨੇ ਆਪਣੇ ਭਰਾ ਦਾ ਵਿਛੋੜਾ ਸਹਿਣ ਕੀਤਾ ਹੈ । ਕਰਮਜੀਤ ਅਨਮੋਲ ਵੀ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਅੱਜ ਤੋਂ ਚਾਰ ਸਾਲ ਪਹਿਲਾਂ ਆਪਣੇ ਭਰਾ ਨੂੰ ਹਮੇਸ਼ਾ-ਹਮੇਸ਼ਾ ਲਈ ਗੁਆ ਲਿਆ ਸੀ । ਹੋਰ ਵੇਖੋ:ਕਰਮਜੀਤ ਅਨਮੋਲ ਨੇ ਆਪਣੇ ਗੀਤਾਂ ਨਾਲ ਜਿੱਤਿਆ ਸਭ ਦਾ ਦਿਲ Advertismenthttps://www.instagram.com/p/B2A4QMcBX1u/ ਜੀ ਹਾਂ ਅੱਜ ਦੇ ਹੀ ਦਿਨ ਉਨ੍ਹਾਂ ਦੇ ਵੱਡੇ ਭਰਾ ਦਾ ਦਿਹਾਂਤ ਹੋ ਗਿਆ ਸੀ । ਕਰਮਜੀਤ ਅਨਮੋਲ ਨੇ ਆਪਣੇ ਭਰਾ ਦੇ ਦਿਹਾਂਤ ‘ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । https://www.instagram.com/p/B1ayLRAh44s/ ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ ਉਨ੍ਹਾਂ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ " ਵੱਡੇ ਵੀਰੇ ਪਿਆਰ ਨੇ ਖਵਰੇ ਐਨਾ ਤਾਂ ਲੈਂਦੇ। ਕਦੇ ਭਰਾ ਕਦੇ ਯਾਰ ਕਦੇ ਬਾਪੂ ਦੀ ਥਾਂ ਲੈਂਦੇ। ਭਾਈ ਹੋਣ ਜੇ ਨਾਲ ਪਹਾੜ ਦੁੱਖਾਂ ਦੇ ਖੁਰ ਜਾਂਦੇ। ਤੁਰ ਜਾਣ ਜਦੋਂ ਭਰਾ ਤੇ ਕਿੰਨੇ ਰਿਸ਼ਤੇ ਤੁਰ ਜਾਂਦੇ। ਅੱਜ ਚਾਰ ਸਾਲ ਹੋ ਗਏ ਵੀਰ ਅਮਰਜੀਤ ਸਿੰਘ ਤੈਨੂੰ ਵਿੱਛੜੇ ਨੂੰ ਪਰ ਤੇਰੀ ਯਾਦ ਹਮੇਸਾ ਮੇਰੇ ਦਿਲ ਚ ਜਿਉਦੀ ਰਹੂਗੀ। Miss you bro" https://www.instagram.com/p/B0zCmCUBlKl/ ਕਰਮਜੀਤ ਅਨਮੋਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪਾਲੀਵੁੱਡ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦੇ ਚੁੱਕੇ ਨੇ । ਹਾਲ ਹੀ ‘ਚ ਉਨ੍ਹਾਂ ਦੀ ਆਈ ਫ਼ਿਲਮ ‘ਮਿੰਦੋ ਤਸੀਲਦਾਰਨੀ’ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਪੰਜਾਬੀ ਗਾਇਕੀ ‘ਚ ਉਨ੍ਹਾਂ ਨੇ ਆਪਣੀ ਧਾਕ ਜਮਾਈ ਹੋਈ ਹੈ । #actor #pollywood #singer #karamjit-anmol Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article