ਕਰਮਜੀਤ ਅਨਮੋਲ ਨੇ ਪੁਰਾਣੀਆਂ ਯਾਦਾਂ ਕੀਤੀਆਂ ਸਾਂਝੀਆਂ

written by Shaminder | September 14, 2020

ਕੋਰੋਨਾ ਕਾਲ ‘ਚ ਜਿੱਥੇ ਆਮ ਲੋਕ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਨੇ । ਉੱਥੇ ਹੀ ਸੈਲੀਬ੍ਰੇਟੀਜ਼ ਵੀ ਆਪੋ ਆਪਣੇ ਪਰਿਵਾਰਾਂ ਦੇ ਨਾਲ ਕੁਆਲਿਟੀ ਟਾਈਮ ਬਿਤਾ ਰਹੇ ਨੇ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਵੀ ਕਰ ਰਹੇ ਹਨ ।

ਹੋਰ ਪੜ੍ਹੋ :ਕਰਮਜੀਤ ਅਨਮੋਲ ਦਾ ਨਵਾਂ ਗੀਤ ‘ਮੱਲੋ ਮੱਲੀ’ ਸਰੋਤਿਆਂ ਨੂੰ ਆ ਰਿਹਾ ਹੈ ਖੂਬ ਪਸੰਦ

 

View this post on Instagram

 

Purani yaad

A post shared by Karamjit Anmol (@karamjitanmol) on

ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੇ ਆਪਣੀ ਇੱਕ ਪੁਰਾਣੀ ਯਾਦ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਆਪਣੇ ਇੱਕ ਪੁਰਾਣੇ ਗੀਤ ਦੀ ਤਸਵੀਰ ਸਾਂਝੀ ਕੀਤੀ ਹੈ ।

ਹੋਰ ਪੜ੍ਹੋ :ਸ਼ਹੀਦ ਊਧਮ ਸਿੰਘ ਨੂੰ ਕਰਮਜੀਤ ਅਨਮੋਲ ਨੇ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਕਰਮਜੀਤ ਅਨਮੋਲ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਵੇਖ ਤੁਹਾਡੇ ‘ਚ ਵੀ ਭਰ ਜਾਏਗਾ ਦੇਸ਼ ਭਗਤੀ ਦਾ ਜਜ਼ਬਾ

Karamjit Anmol With Akshay Kumar

ਇਸ ਤਸਵੀਰ ‘ਚ ਸੁਦੇਸ਼ ਕੁਮਾਰੀ, ਸੋਨੂੰ ਵਿਰਕ, ਮਿਸ ਪੂਜਾ ਅਤੇ ਕਰਮਜੀਤ ਅਨਮੋਲ ਨਜ਼ਰ ਆ ਰਹੇ ਨੇ ਅਤੇ ਇਹ ਉਸ ਸਮੇਂ ਦੀ ਕੈਸੇਟ ਦਾ ਕਵਰ ਹੈ ਜਦੋਂ ਗੀਤਾਂ ਦੀ ਇੱਕ ਪੂਰੀ ਟੇਪ ਨਿਕਲਦੀ ਹੁੰਦੀ ਸੀ ।

Karamjit Anmol

ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਰਮਜੀਤ ਅਨਮੋਲ ਗਾਉਂਦੇ ਸਨ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਲਗਾਤਾਰ ਉਹ ਇੰਡਸਟਰੀ ‘ਚ ਸਰਗਰਮ ਹਨ ।ਪਿੱਛੇ ਜਿਹੇ ਉਨ੍ਹਾਂ ਦੀ ਆਈ ਫ਼ਿਲਮ ‘ਮਿੰਦੋ ਤਸੀਲਦਾਰਨੀ’ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਸੀ । ਇਸ ਫ਼ਿਲਮ ‘ਚ ਉੇਨ੍ਹਾਂ ਦੇ ਨਾਲ ਕਵਿਤਾ ਕੌਸ਼ਿਕ ਨਜ਼ਰ ਆਏ ਸਨ ।

You may also like