ਕਰਮਜੀਤ ਅਨਮੋਲ ਦਾ ਨਵਾਂ ਗੀਤ ‘ਰੋਟੀ’ ਪੇਸ਼ ਕਰੇਗਾ ਦੁਨੀਆਂ ਦੇ ਦਰਦ ਨੂੰ, ਸਾਹਮਣੇ ਆਇਆ ਪੋਸਟਰ

Written by  Lajwinder kaur   |  May 10th 2019 10:25 AM  |  Updated: May 10th 2019 10:25 AM

ਕਰਮਜੀਤ ਅਨਮੋਲ ਦਾ ਨਵਾਂ ਗੀਤ ‘ਰੋਟੀ’ ਪੇਸ਼ ਕਰੇਗਾ ਦੁਨੀਆਂ ਦੇ ਦਰਦ ਨੂੰ, ਸਾਹਮਣੇ ਆਇਆ ਪੋਸਟਰ

ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਕਰਮਜੀਤ ਅਨਮੋਲ ਜਿਨ੍ਹਾਂ ਨੇ ਆਪਣੀ ਕਾਮੇਡੀ ਤੇ ਇਮੋਸ਼ਨਲ ਅਦਾਕਾਰੀ ਦੇ ਨਾਲ ਸਭ ਨੂੰ ਕੀਲ ਕੇ ਰੱਖਿਆ ਹੋਇਆ ਹੈ। ਕਰਮਜੀਤ ਅਨਮੋਲ ਅਦਾਕਾਰ ਹੋਣ ਦੇ ਨਾਲ-ਨਾਲ ਚੰਗੇ ਗਾਇਕ ਵੀ ਹਨ। ਉਹ ਆਪਣਾ ਗਾਇਕੀ ਦੇ ਲਈ ਪਿਆਰ ਨੂੰ ਆਪਣੀ ਆਵਾਜ਼ ਦੇ ਰਾਹੀਂ ਪੇਸ਼ ਕਰਦੇ ਰਹਿੰਦੇ ਹਨ। ਇਸ ਵਾਰ ਉਹ ਆਪਣੀ ਦਮਦਾਰ ਆਵਾਜ਼ ਦੇ ਨਾਲ ‘ਰੋਟੀ’ ਗੀਤ ਲੈ ਕੇ ਆ ਰਹੇ ਹਨ। ਜਿਸ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।

ਹੋਰ ਵੇਖੋ:'ਲੌਂਗ ਲਾਚੀ' ਗੀਤ ਤੋਂ ਬਾਅਦ ਗੁਰਮੀਤ ਸਿੰਘ ਲੈ ਕੇ ਆਏ ਨੇ ‘ਲਲਕਾਰੇ’ ਗੀਤ, ਵੇਖੋ ਵੀਡੀਓ

ਰੋਟੀ ਗੀਤ ਦੇ ਬੋਲ ਕੁਲਦੀਪ ਕੰਡਿਆਰਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੇਸਨ ਥਿੰਦ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਪਰਮਜੀਤ ਘੁੰਮਣ ਨੇ ਤਿਆਰ ਕੀਤੀ ਹੈ। ਰੋਟੀ ਗੀਤ ਰਾਹੀਂ ਸਾਰੀ ਦੁਨੀਆਂ ਦੇ ਦਰਦ ਨੂੰ ਪੇਸ਼ ਕੀਤਾ ਜਾਵੇਗਾ। ਇਹ ਖ਼ੂਬਸਰੂਤ ਗੀਤ ਜੋ ਕੇ ਬਹੁਤ ਜਲਦ ਸਰੋਤਿਆਂ ਦੇ ਰੁਬਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਵੀ ਕਰਮਜੀਤ ਆਪਣੀ ਦਮਦਾਰ ਆਵਾਜ਼ ਦੇ ਨਾਲ ਸਿੰਗਲ ਟਰੈਕ ਤੇ ਪੰਜਾਬੀ ਫ਼ਿਲਮਾਂ ‘ਚ ਗੀਤ ਗਾ ਚੁੱਕੇ ਹਨ। ਹਾਲ ਹੀ ਉਨ੍ਹਾਂ ਵੱਲੋਂ ਗਾਇਆ ਗੀਤ ਫ਼ਿਲਮ ਬਲੈਕੀਆ ‘ਚ ‘ਕੋਕਾ’ ਤੇ ‘ਮੰਜੇ ਬਿਸਤਰੇ 2’ ‘ਚ ‘ਨੈਣਾ’ ਦਰਸ਼ਕਾਂ ਦੇ ਸਨਮੁਖ ਹੋਏ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਤੋਂ ਇਲਾਵਾ ਅੱਜ ਲੁਕਣ ਮੀਚੀ ਫ਼ਿਲਮ ਰਿਲੀਜ਼ ਹੋ ਗਈ ਹੈ ਤੇ ਇਸ ਫ਼ਿਲਮ ‘ਚ ਉਹ ਪ੍ਰੀਤ ਹਰਪਾਲ ਦੇ ਦੋਸਤ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network