ਫ਼ਿਲਮ ‘ਮਿੰਦੋ ਤਸੀਲਦਾਰਨੀ’ ਦਾ ਫਰਸਟ ਲੁੱਕ ਆਇਆ ਸਾਹਮਣੇ

Written by  Lajwinder kaur   |  May 24th 2019 05:24 PM  |  Updated: May 24th 2019 05:24 PM

ਫ਼ਿਲਮ ‘ਮਿੰਦੋ ਤਸੀਲਦਾਰਨੀ’ ਦਾ ਫਰਸਟ ਲੁੱਕ ਆਇਆ ਸਾਹਮਣੇ

ਕਰਮਜੀਤ ਅਨਮੋਲ ਦੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਜਿਸ ਦੀ ਪ੍ਰਸ਼ੰਸਕਾਂ ਵੱਲੋ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਉਡੀਕ ਦੀਆਂ ਘੜੀਆਂ ਬਹਤ ਜਲਦ ਖ਼ਤਮ ਹੋਣ ਵਾਲੀਆਂ ਨੇ ਕਿਉਂਕਿ ਇਹ ਫ਼ਿਲਮ 28 ਜੂਨ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗੀ। ਫ਼ਿਲਹਾਲ ਤਾਂ ਫ਼ਿਲਮ ਦਾ ਪਹਿਲਾ ਆਫ਼ੀਸ਼ੀਅਲ ਪੋਸਟਰ ਸਾਹਮਣੇ ਆਇਆ ਹੈ। ਜਿਸ ਨੂੰ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾ ਰਹੇ ਕਰਮਜੀਤ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ।

ਹੋਰ ਵੇਖੋ:ਕਰਮਜੀਤ ਅਨਮੋਲ ਨੂੰ ਮਿੰਦੋ ਤਸੀਲਦਾਰਨੀ ਨਾਲ ਪੰਗਾ ਲੈਣਾ ਪਿਆ ਮਹਿੰਗਾ, ਦੇਖੋ ਵੀਡੀਓ

ਪੋਸਟਰ ਬਹੁਤ ਹੀ ਸ਼ਾਨਦਾਰ ਹੈ ਜਿਸ ‘ਚ ਕਵਿਤਾ ਕੌਸ਼ਿਕ ਨਜ਼ਰ ਆ ਰਹੀ ਹੈ ਜਿਸ ਨੇ ਆਪਣੇ ਹੱਥ ਵਿੱਚ ਫ਼ਾਈਲ ਫੜੀ ਹੋਈ ਹੈ ਤੇ ਫ਼ਾਈਲ ਦੇ ਕਵਰ ਉੱਤੇ ਕਰਮਜੀਤ ਅਨਮੋਲ ਦੀ ਤਸਵੀਰ ਲੱਗੀ ਹੋਈ ਹੈ ਤੇ ਨਾਲ ਹੀ ਇਹ ਵੀ ਲਿਖਿਆ ਹੈ ਰੂੜੀ ਦੇ ਲਈ ਅਰਜ਼ੀ। ਕਮੇਡੀ ਦੇ ਨਾਲ ਭਰਪੂਰ ਇਸ ਫ਼ਿਲਮ ‘ਚ ਹੋਰ ਮੁੱਖ ਕਿਰਦਾਰ ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ ਤੇ ਕਈ ਦਿੱਗਜ ਕਲਾਕਾਰ ਨਜ਼ਰ ਆਉਣਗੇ। ਕਰਮਜੀਤ ਅਨਮੋਲ ਨੇ ‘ਮਿੰਦੋ ਤਸੀਲਦਾਰਨੀ’ ਨੂੰ ਪ੍ਰੋਡਿਊਸ ਵੀ ਕੀਤਾ ਹੈ। ਫ਼ਿਲਮ ਮਿੰਦੋ ਤਸੀਲਦਾਰਨੀ ਦੀ ਕਹਾਣੀ ਅਵਤਾਰ ਸਿੰਘ ਨੇ ਲਿਖੀ ਹੈ ਤੇ ਮੂਵੀ ਨੂੰ ਖੁਦ ਅਵਤਾਰ ਸਿੰਘ ਨੇ ਹੀ ਡਾਇਰੈਕਟ ਕੀਤੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network