ਕੀ ਤੁਸੀਂ ਤਸਵੀਰ ‘ਚ ਨਜ਼ਰ ਆ ਰਹੇ ਇਸ ਸਰਦਾਰ ਬੱਚੇ ਨੂੰ ਪਹਿਚਾਣਿਆ ? ਅੱਜ ਹੈ ਪੰਜਾਬੀ ਫ਼ਿਲਮੀ ਜਗਤ ਦਾ ਨਾਮੀ ਅਦਾਕਾਰ ਤੇ ਗਾਇਕ, ਕਮੈਂਟ ਕਰਕੇ ਦੱਸੋ ਨਾਂਅ

written by Lajwinder kaur | September 07, 2020

ਸੋਸ਼ਲ ਮੀਡੀਆ ਉੱਤੇ ਕਲਾਕਾਰ ਦੀਆਂ ਬਚਪਨ ਦੀਆਂ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਨੇ । ਦਰਸ਼ਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆਉਂਦੀਆਂ ਨੇ ਚਾਹੇ ਬਾਲੀਵੁੱਡ ਦੇ ਕਲਾਕਾਰ ਹੋਣ ਜਾਂ ਫ਼ਿਰ ਪਾਲੀਵੁੱਡ ਦੇ ਕਲਾਕਾਰ । ਅੱਜ ਜੋ ਤਸਵੀਰ ਅਸੀਂ ਤੁਹਾਡੇ ਦੇ ਨਾਲ ਸ਼ੇਅਰ ਕਰ ਰਹੇ ਹਾਂ ਉਹ ਪੰਜਾਬੀ ਫ਼ਿਲਮ ਜਗਤ ਦੇ ਦਿੱਗਜ ਐਕਟਰ ਦੀ ਹੈ ।

ਜੀ ਹਾਂ ਇਹ ਛੋਟਾ ਸਰਦਾਰ ਬੱਚਾ ਕੋਈ ਹੋਰ ਨਹੀਂ, ਸਗੋਂ ਕਰਮਜੀਤ ਅਨਮੋਲ ਹੈ । ਇਹ ਤਸੀਵਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਦਰਸ਼ਕਾਂ ਨੂੰ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ । ਜੇ ਗੱਲ ਕਰੀਏ ਕਰਮਜੀਤ ਅਨਮੋਲ ਦੇ ਫ਼ਿਲਮੀ ਸਫਰ ਬਾਰੇ ਤਾਂ ਉਹ ਪਾਲੀਵੁੱਡ ਦੇ ਦਿੱਗਜ ਅਦਾਕਾਰ ਹਨ । ਉਨ੍ਹਾਂ ਤੋਂ ਬਗੈਰ ਕੋਈ ਵੀ ਪੰਜਾਬੀ ਫ਼ਿਲਮ ਪੂਰੀ ਨਹੀਂ ਹੁੰਦੀ । ਚੰਗੇ ਅਦਾਕਾਰ ਹੋਣ ਦੇ ਨਾਲ ਉਹ ਵਧੀਆ ਗਾਇਕ ਵੀ ਨੇ । ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਾਕਮਾਲ ਗੀਤ ਦੇ ਚੁੱਕੇ ਨੇ ।

0 Comments
0

You may also like