ਕਰਮਜੀਤ ਅਨਮੋਲ ਕਿਸ ਨਾਲ ਲੜਾ ਰਹੇ ਹਨ ਦੋ ਨੈਣ, ਦੇਖੋ ਵੀਡਿਓ 

written by Rupinder Kaler | January 09, 2019

ਪਾਲੀਵੁੱਡ ਵਿੱਚ ਆਪਣੀ ਅਦਾਕਾਰੀ ਅਤੇ ਕਮੇਡੀ ਦਾ ਲੋਹਾ ਮਨਵਾ ਚੁੱਕੇ ਕਰਮਜੀਤ ਅਨਮੋਲ ਗਾਇਕੀ ਦੇ ਖੇਤਰ ਵਿੱਚ ਵੀ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉਹਨਾਂ ਦਾ ਨਵਾਂ ਗਾਣਾ ਦੋ ਨੈਣ ਲੋਕਾਂ ਦੇ ਰੂ-ਬ-ਰੂ ਹੋ ਰਿਹਾ ਹੈ । ਇਸ ਗਾਣੇ ਦਾ ਇੱਕ ਕਲਿੱਪ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Karamjit Anmol Karamjit Anmol

ਹੁਣ ਤੱਕ ਇਸ ਕਲਿੱਪ ਨੂੰ ਕਈ ਹਜ਼ਾਰਾਂ ਲੋਕ ਲਾਈਕ ਕਰ ਚੁੱਕੇ ਹਨ ਤੇ ਆਪਣੇ ਆਪਣੇ ਕਮੈਂਟ ਦੇ ਰਹੇ ਹਨ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣੇ ਦਾ ਟਾਈਟਲ ਦੋ ਨੈਣ ਹੈ ।ਇਸ ਗਾਣੇ ਦਾ ਮਿਊਜ਼ਿਕ ਆਰ ਡੀ ਬੀਟ ਨੇ ਤਿਆਰ ਕੀਤਾ ਹੈ । ਇਸ ਗਾਣੇ ਵਿੱਚ ਕਰਮਜੀਤ ਦੇ ਨਾਲ ਲਾਭਪ੍ਰੀਤ ਨੇ ਸਾਥ ਦਿੱਤਾ ਹੈ । ਗਾਣੇ ਦੀ ਵੀਡਿਓ ਸ਼ਕਤੀ ਰਾਜਪੂਤ ਦੇ ਨਿਰਦੇਸ਼ਨ ਦੇ ਹੇਠ ਤਿਆਰ ਕੀਤੀ ਗਈ ਹੈ । ਇਹ ਗਾਣਾ ਇੱਕ ਰੋਮਾਂਟਿਕ ਸੌਂਗ ਹੈ ਜਿਸ ਵਿੱਚ ਪੰਜਾਬੀ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ ।

https://www.instagram.com/p/BsYiNl0hCxa/

ਕਰਮਜੀਤ ਅਨਮੋਲ ਦੇ ਇੰਸਟਾਗ੍ਰਾਮ ਤੇ ਇਸ ਗਾਣੇ ਨੂੰ ਲੈ ਕੇ ਕਮੈਂਟ ਆ ਰਹੇ ਹਨ ਉਸ ਤੋਂ ਲੱਗਦਾ ਹੈ ਲੋਕਾਂ ਨੂੰ ਇਹ ਗਾਣਾ ਪਸੰਦ ਹੈ । ਪਰ ਜੇਕਰ ਕਰਮਜੀਤ ਅਨਮੋਲ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਰ ਗਾਣਾ ਹਿੱਟ ਜਾ ਰਿਹਾ ਹੈ । ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਇੱਕ ਧਾਰਮਿਕ ਗਾਣਾ ਕੱਢਿਆ ਸੀ ਜਿਸ ਨੂੰ ਲੋਕਾਂ ਦਾ ਕਾਫੀ ਪਿਆਰ ਮਿਲਿਆ ਸੀ ।

https://www.youtube.com/watch?v=QYjn9cAm7S4

You may also like