Advertisment

ਗਿੱਪੀ ਗਰੇਵਾਲ ਅਤੇ ਕਰਨ ਔਜਲਾ ਹੋਏ ਇਕੱਠੇ, ਜਲਦ ਹੋਵੇਗਾ ਵੱਡੇ ਪ੍ਰੋਜੈਕਟ ਦਾ ਐਲਾਨ

author-image
By Aaseen Khan
New Update
ਗਿੱਪੀ ਗਰੇਵਾਲ ਅਤੇ ਕਰਨ ਔਜਲਾ ਹੋਏ ਇਕੱਠੇ, ਜਲਦ ਹੋਵੇਗਾ ਵੱਡੇ ਪ੍ਰੋਜੈਕਟ ਦਾ ਐਲਾਨ
Advertisment
ਗੀਤਾਂ ਦਾ ਮਸ਼ੀਨ ਕਹੇ ਜਾਂਦੇ ਕਰਨ ਔਜਲਾ ਜਿੰਨ੍ਹਾਂ ਦੇ ਗਾਣੇ ਹੁਣ ਹਰ ਕਿਸੇ ਦੀ ਫੇਵਰਿਟ ਲਿਸਟ 'ਚ ਮੌਜੂਦ ਹੁੰਦੇ ਹਨ। ਉੱਥੇ ਹੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਡਾਕਾ ਵਰਗੀਆਂ ਫ਼ਿਲਮਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਵੀ ਡਾਕੇ ਮਾਰ ਰਹੇ ਹਨ। ਕਰਨ ਔਜਲਾ ਅਤੇ ਗਿੱਪੀ ਗਰੇਵਾਲ ਹੁਣ ਬਹੁਤ ਜਲਦ ਇਕੱਠੇ ਕਿਸੇ ਵੱਡੇ ਪ੍ਰੋਜੈਕਟ ਦਾ ਐਲਾਨ ਕਰਨ ਜਾ ਰਹੇ ਹਨ ਜਿਸ ਦੀ ਜਾਣਕਾਰੀ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਟੋਰੀ ਪਾ ਕੇ ਦਿੱਤੀ ਹੈ। ਇਸ ਵੀਡੀਓ 'ਚ ਕਰਨ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਤਿਆਰ ਹੋ ਜਾਓ ਬਹੁਤ ਜਲਦ ਕੁਝ ਵੱਡਾ ਹੋਣ ਵਾਲਾ ਹੈ। ਹੁਣ ਦੋਨੋਂ ਜਾਣੇ ਆਖਿਰ ਕਿਹੜੇ ਪ੍ਰੋਜੈਕਟ ਦਾ ਐਲਾਨ ਕਰਦੇ ਹਨ ਉਹ ਕੋਈ ਫ਼ਿਲਮ ਹੁੰਦੀ ਹੈ ਜਾਂ ਫਿਰ ਗਾਣਾ ਜਾਂ ਫਿਰ ਹੋ ਸਕਦਾ ਹੈ ਇਸ ਤੋਂ ਵੀ ਕੋਈ ਵੱਡਾ ਸਰਪ੍ਰਾਈਜ਼ ਦਰਸ਼ਕਾਂ ਲਈ ਲੈ ਕੇ ਆਉਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹੋਰ ਵੇਖੋ : ਸਿੰਗਾ ਅਤੇ ਸੰਸਾਰ ਸੰਧੂ ਲੈ ਕੇ ਆ ਰਹੇ ਨੇ ਨਵੀਂ ਫ਼ਿਲਮ ‘ਧਾਰਾ 420/302’ publive-image ਫਿਲਹਾਲ ਕਰਨ ਔਜਲਾ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗਾਣਾ 'ਹਿੰਟ' ਹਰ ਪਾਸੇ ਛਾਇਆ ਹੋਇਆ ਹੈ। ਗੀਤ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਬਣਿਆ ਹੋਇਆ ਹੈ। ਉੱਥੇ ਹੀ ਗਿੱਪੀ ਗਰੇਵਾਲ ਵੀ 1 ਨਵੰਬਰ ਨੂੰ ਰਿਲੀਜ਼ ਹੋਈ ਫ਼ਿਲਮ 'ਡਾਕਾ' ਦੀ ਸਫਲਤਾ ਦਾ ਅਨੰਦ ਮਾਣ ਰਹੇ ਹਨ ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment