ਕੀ ਕਰਨ ਔਜਲਾ ਮਨਮੋਹਨ ਵਾਰਿਸ ਨਾਲ ਲੈ ਕੇ ਆ ਰਹੇ ਹਨ ਕੋਈ ਗੀਤ !

written by Rupinder Kaler | June 17, 2021

ਗੀਤਾਂ ਦੀ ਮਸ਼ੀਨ ਕਰਨ ਔਜਲਾ ਦੀ ਪਹਿਲੀ ਐਲਬਮ ਦੀ ਇੰਟਰੋ ਰਿਲੀਜ਼ ਹੋ ਗਈ ਹੈ ਜਿਹੜੀ ਕਿ ਉਸ ਦੇ ਪ੍ਰਸ਼ੰਸਕਾਂ ਨੂੰ ਪਸੰਦ ਵੀ ਆ ਰਹੀ ਹੈ । ਪਰ ਇੰਟਰੋ ਰਿਲੀਜ਼ ਕਰਨ ਤੋਂ ਪਹਿਲਾਂ ਕਰਨ ਔਜਲਾ ਨੇ ਪੰਜਾਬੀ ਇੰਡਸਟਰੀ ਦੇ ਇਕ ਨਾਮੀ ਗਾਇਕ ਮਨਮੋਹਨ ਵਾਰਿਸ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰਨ ਨੇ ਆਪਣੀ ਐਲਬਮ ਦਾ ਨਾਮ ਲਿਖਿਆ ਹੈ ਤੇ ਇਸ ਨੂੰ ਮਨਮੋਹਨ ਵਾਰਿਸ ਨੂੰ ਟੈਗ ਵੀ ਕੀਤਾ ਹੈ।

instagram karan aujla pic Image Source: Instagram
ਹੋਰ ਪੜ੍ਹੋ : ਮਲਾਇਕਾ ਅਰੋੜਾ ਨੇ ਵਰਕ ਆਊਟ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਵੀ ਕੀਤੀ ਖ਼ਾਸ ਅਪੀਲ
karan aujla with family Pic Courtesy: Instagram
ਇਸ ਤਸਵੀਰ ਨੂੰ ਦੇਖ ਕੇ ਇਹ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ ਕਿ ਕਰਨ ਔਜਲਾ ਮਨਮੋਹਨ ਵਾਰਿਸ ਨਾਲ ਕਿਸੇ ਪ੍ਰੋਜੈੱਕਟ ਤੇ ਕੰਮ ਕਰ ਰਹੇ ਹਨ । ਇਸ ਤੋਂ ਪਹਿਲਾਂ ਕਰਨ ਔਜਲਾ ਆਪਣੀਆਂ ਇੰਟਰਵਿਊਜ਼ ਦੇ ਵਿਚ ਕਈ ਵਾਰ ਖੁਲਾਸਾ ਕਰ ਚੁੱਕੇ ਹਨ ਕਿ ਉਹ ਮਨਮੋਹਨ ਵਾਰਿਸ ਨੂੰ ਕਦੇ ਮਿਲੇ ਨਹੀਂ ਪਰ ਉਹ ਉਨ੍ਹਾਂ ਨਾਲ ਕੋਲੈਬੋਰੇਸ਼ਨ ਕਰਨਾ ਚਾਹੁੰਦੇ ਹਨ।
Pic Courtesy: Instagram
ਅਜਿਹੇ ਵਿਚ ਇਹ ਪੋਸੇਬਿਲਿਟੀ ਵੱਧਦੀ ਹੈ ਕਿ ਕਰਨ ਦੀ ਡੈਬਿਊ ਐਲਬਮ ਦੇ ਵਿਚ ਕਰਨ ਤੇ ਮਨਮੋਹਨ ਵਾਰਿਸ ਦਾ ਕੋਲੈਬੋਰੇਸ਼ਨ ਦੇਖਣ ਨੂੰ ਮਿਲ ਸਕਦਾ ਹੈ। ਕਰਨ ਔਜਲਾ ਕੋਲ ਗਾਇਕੀ ਤੇ ਗੀਤਕਾਰੀ ਦਾ ਬਿਹਤਰੀਨ ਟੈਲੇਂਟ ਹੈ ਕਿ ਉਨ੍ਹਾਂ ਦਾ ਇੱਕ-ਇੱਕ ਗੀਤ ਫੈਨਜ਼ ਨੂੰ ਉਨ੍ਹਾਂ ਦੇ ਵੱਲ ਅਟ੍ਰੈਕਟ ਕਰਦਾ ਹੈ।

0 Comments
0

You may also like