ਗਾਇਕ ਕਰਣ ਔਜਲਾ ਦੀ ਆਪਣੀ ਮਾਤਾ ਨਾਲ ਤਸਵੀਰ ਹੋਈ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

Written by  Shaminder   |  September 02nd 2020 05:17 PM  |  Updated: September 02nd 2020 05:17 PM

ਗਾਇਕ ਕਰਣ ਔਜਲਾ ਦੀ ਆਪਣੀ ਮਾਤਾ ਨਾਲ ਤਸਵੀਰ ਹੋਈ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਗਾਇਕ ਕਰਣ ਔਜਲਾ ਦੀ ਆਪਣੀ ਮਾਤਾ ਨਾਲ ਤਸਵੀਰ  ਵਾਇਰਲ ਹੋਈ ਹੈ । ਇਹ ਤਸਵੀਰ ਗਾਇਕ ਦੇ ਬਚਪਨ ਦੀ ਹੈ ਜੋ ਕਿ ਬਹੁਤ ਹੀ ਕਿਊਟ ਦਿਖਾਈ ਦੇ ਰਹੀ ਹੈ । ਇਸ ਤਸਵੀਰ ‘ਚ ਉਹ ਬਹੁਤ ਹੀ ਅਭੋਲ ਜਿਹੇ ਵਿਖਾਈ ਦੇ ਰਹੇ ਨੇ । ਦੱਸ ਦਈਏ ਕਿ ਅਕਸਰ ਕਰਣ ਔਜਲਾ ਆਪਣੇ ਮਾਪਿਆਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ।

https://www.instagram.com/p/CEmOjnklADT/?utm_source=ig_web_copy_link

ਉਨ੍ਹਾਂ ਦੇ ਸਿਰ ਤੋਂ ਬਚਪਨ ਤੋਂ ਹੀ ਪਿਤਾ ਦਾ ਸਾਇਆ ਉੱਠ ਗਿਆ ਸੀ ਅਤੇ ਉਨ੍ਹਾਂ ਦੇ ਚਾਚਾ ਜੀ ਨੇ ਹੀ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ । ਗਾਇਕ ਕਰਣ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ‘ਚ ਉਹ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਮਸ਼ਹੂਰ ਹਨ ।

https://www.instagram.com/p/CDvkvJ6HhQX/

ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਗੀਤ ਕੱਢਿਆ ਸੀ ‘ਕਯਾ ਬਾਤ ਹੈ’ ਇਹ ਇੱਕ ਰੋਮਾਂਟਿਕ ਗੀਤ ਸੀ ਜਿਸ ਨੂੰ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network