Advertisment

ਕਰਨ ਔਜਲਾ ਲੈ ਕੇ ਆ ਰਹੇ ਨੇ ਨਵਾਂ ਗੀਤ 'ਇੰਕ', ਜਾਣੋ ਕਦੋਂ ਹੋਵੇਗਾ ਰਿਲੀਜ਼

author-image
By Aaseen Khan
New Update
ਕਰਨ ਔਜਲਾ ਲੈ ਕੇ ਆ ਰਹੇ ਨੇ ਨਵਾਂ ਗੀਤ 'ਇੰਕ', ਜਾਣੋ ਕਦੋਂ ਹੋਵੇਗਾ ਰਿਲੀਜ਼
Advertisment
ਗੀਤਾਂ ਦੀ ਮਸ਼ੀਨ ਕਹੇ ਜਾਂਦੇ ਕਰਨ ਔਜਲਾ ਜਿਹੜੇ ਇੱਕ ਤੋਂ ਬਾਅਦ ਇੱਕ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ। ਕਰਨ ਔਜਲਾ ਦੇ ਨਵੇਂ ਗੀਤ 'ਇੰਕ' ਦਾ ਪੋਸਟਰ ਅਤੇ ਰਿਲੀਜ਼ ਤਰੀਕ ਵੀ ਸਾਹਮਣੇ ਆ ਚੁੱਕੀ ਹੈ। ਦੱਸ ਦਈਏ ਉਹਨਾਂ ਦਾ ਇਹ ਗੀਤ 17 ਅਕਤੂਬਰ ਨੂੰ ਦੇਖਣ ਅਤੇ ਸੁਣਨ ਨੂੰ ਮਿਲਣ ਵਾਲਾ ਹੈ। ਆਪਣੇ ਜ਼ਿਆਦਾਤਰ ਗੀਤਾਂ ਦੀ ਤਰ੍ਹਾਂ ਇਸ ਗੀਤ ਦੇ ਬੋਲ ਅਤੇ ਕੰਪੋਜ਼ ਕਰਨ ਔਜਲਾ ਨੇ ਖੁਦ ਹੀ ਕੀਤਾ ਹੈ।
Advertisment
ਜੇ ਸਟੈਟਿਕ ਨੇ ਗਾਣੇ ਦਾ ਮਿਊਜ਼ਿਕ ਤਿਆਰ ਕੀਤਾ ਹੈ ਅਤੇ ਰੁਪਨ ਬੱਲ ਨੇ ਗਾਣੇ ਦਾ ਵੀਡੀਓ ਬਣਾਇਆ ਹੈ। ਸਪੀਡ ਰਿਕਾਰਡਸ ਦੇ ਲੇਬਲ ਨਾਲ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਬਹੁਤ ਸਾਰੇ ਹਿੱਟ ਗੀਤ ਦੇਣ ਵਾਲੇ ਕਰਨ ਔਜਲਾ ਜਿੰਨ੍ਹਾਂ ਦੇ ਹਰ ਗਾਣੇ ਨੂੰ ਪ੍ਰਸ਼ੰਸਕਾਂ ਵੱਲੋਂ ਰਿਪੀਟ 'ਤੇ ਸੁਣਿਆ ਜਾਂਦਾ ਹੈ। ਉਹਨਾਂ ਦੇ ਇਸ ਗੀਤ ਦਾ ਵੀ ਫੈਨਸ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹੋਰ ਵੇਖੋ : ਅਕਸ਼ੇ ਕੁਮਾਰ ਨੇ 'ਲਕਸ਼ਮੀ ਬੰਬ' ਦੇ ਕਿਰਦਾਰ ਦੀ ਪਹਿਲੀ ਝਲਕ ਕੀਤੀ ਸਾਂਝੀ, ਸਾੜੀ 'ਚ ਆਏ ਨਜ਼ਰ
ਉਹਨਾਂ ਦੇ ਗਾਏ ਕੁਝ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਡੌਂਟ ਲੁੱਕ, ਨੋ ਨੀਡ, ਹਿਸਾਬ, ਕੋਈ ਚੱਕਰ ਨੀ, ਫੈਕਟਸ, ਵਰਗੇ ਬਹੁਤ ਸਾਰੇ ਗਾਣੇ ਇਸ ਲਿਸਟ 'ਚ ਸ਼ਾਮਿਲ ਹਨ। ਇਸ ਤੋਂ ਇਲਾਵਾ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਕਲਾਕਾਰਾਂ ਨਾਲ ਕੋਲੈਬੋਰੇਟ ਵੀ ਕਰ ਚੁੱਕੇ ਹਨ ਜਿੰਨ੍ਹਾਂ 'ਚ ਬੋਹੇਮੀਆ, ਦੀਪ ਜੰਡੂ, ਦਿਲਪ੍ਰੀਤ ਢਿੱਲੋਂ, ਹਰਫ਼ ਚੀਮਾ, ਪੈਨੀ ਅਤੇ ਹੋਰ ਵੀ ਕਈ ਗਾਇਕਾਂ ਨਾਲ ਕਰਨ ਔਜਲਾ ਹਿੱਟ ਗੀਤ ਦੇ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment