
ਪੰਜਾਬੀ ਗਾਇਕ ਕਰਨ ਔਜਲਾ ਆਪਣੇ ਨਵੇਂ ਗੀਤ ‘ਹਿੰਟ’ (HINT) ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਗੀਤਾਂ ਦੀ ਮਸ਼ੀਨ ਯਾਨੀ ਕਿ ਕਰਨ ਔਜਲਾ ਇੱਕ ਵਾਰ ਫਿਰ ਤੋਂ ‘ਹਿੰਟ’ ਗੀਤ ਨਾਲ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇ ਹਨ। ਜੀ ਹਾਂ ਇਸ ਗਾਣੇ ਨੂੰ ਕੁਝ ਹੀ ਘੰਟੇ ਹੋਏ ਨੇ ਤੇ ਗੀਤ ਵਿਊਜ਼ ਲੱਖਾਂ ਨੂੰ ਵਾਰ ਕਰ ਚੁੱਕੇ ਹਨ। ਹੋਰ ਵੇਖੋ:ਰਾਜ ਰਣਜੋਧ ਦਾ ਨਵਾਂ ਗੀਤ ‘END’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ ‘ਹਿੰਟ’ ਗਾਣੇ ਨੂੰ ਉਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਇਸ ਗਾਣੇ ਦੇ ਰਾਹੀਂ ਉਨ੍ਹਾਂ ਨੇ ਦਿਲ ਦੇ ਦਰਦਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਆਪਣੀ ਕਲਮ ਦੇ ਰਾਹੀਂ ਬਿਆਨ ਕੀਤਾ ਹੈ। ਗੱਲ ਕਰੀਏ ਗੀਤ ਦੇ ਮਿਊਜ਼ਿਕ ਦੀ ਤਾਂ ਜੇ ਟਰੈਕ ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਰੁਪਨ ਬੱਲ ਤੇ ਰੁਬੱਲ ਜੀ.ਟੀ.ਆਰ ਵੱਲੋਂ ਮਿਲਕੇ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਵੀ ਅਦਾਕਾਰੀ ਵੀ ਖੁਦ ਕਰਨ ਔਜਲਾ ਨੇ ਕੀਤੀ ਹੈ। ਵੀਡੀਓ ਦੇ ਰਾਹੀਂ ਗੀਤ ਦੀ ਕਹਾਣੀ ਨੂੰ ਬਹੁਤ ਹੀ ਫ਼ਿਲਮੀ ਢੰਗ ਨਾਲ ਦਿਖਾਇਆ ਗਿਆ ਹੈ। ਜਿਸਦੇ ਚੱਲਦੇ ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸਦੇ ਚੱਲਦੇ ਗੀਤ ਟਰੈਂਡਿਗ ‘ਚ ਵੀ ਆ ਗਿਆ ਹੈ। ਕਰਨ ਔਜਲਾ ਦਾ ਇਸ ਗਾਣੇ ਨੂੰ ਵੀ ਰੇਹਾਨ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।