ਕਰਨ ਔਜਲਾ ਦੇ ਗੀਤ 'ਇੰਕ' ਦਾ ਸ਼ਾਨਦਾਰ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ

written by Aaseen Khan | October 15, 2019 05:46pm

ਗੀਤਾਂ ਦੀ ਮਸ਼ੀਨ ਨਾਮ ਨਾਲ ਜਾਣੇ ਜਾਂਦੇ ਕਰਨ ਔਜਲਾ ਜਿਹੜੇ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ। ਕਰਨ ਔਜਲਾ ਹੁਣ 'ਇੰਕ' ਗੀਤ ਨਾਲ ਧਮਾਲ ਮਚਾਉਣ ਵਾਲੇ ਹਨ ਜਿਸ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਗਾਣੇ ਦਾ ਟੀਜ਼ਰ ਤਾਂ ਕਾਫੀ ਜ਼ਬਰਦਸਤ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਗੀਤ ਕਿਹੋ ਜਿਹਾ ਹੋਣ ਵਾਲਾ ਹੈ। ਗਾਣੇ ਦੇ ਟੀਜ਼ਰ 'ਚ ਕਰਨ ਔਜਲਾ ਆਪਣੇ ਹਾਰਡ ਵਰਕ ਦੀ ਗੱਲ ਕਰਦੇ ਹੋਏ ਸੁਣਾਈ ਦੇ ਰਹੇ ਹਨ।

ਦੱਸ ਦਈਏ ਉਹਨਾਂ ਦਾ ਇਹ ਗੀਤ 17 ਅਕਤੂਬਰ ਨੂੰ ਦੇਖਣ ਅਤੇ ਸੁਣਨ ਨੂੰ ਮਿਲਣ ਵਾਲਾ ਹੈ। ਆਪਣੇ ਜ਼ਿਆਦਾਤਰ ਗੀਤਾਂ ਦੀ ਤਰ੍ਹਾਂ ਇਸ ਗੀਤ ਦੇ ਬੋਲ ਅਤੇ ਕੰਪੋਜ਼ ਕਰਨ ਔਜਲਾ ਨੇ ਖੁਦ ਹੀ ਕੀਤਾ ਹੈ।ਜੇ ਸਟੈਟਿਕ ਨੇ ਗਾਣੇ ਦਾ ਮਿਊਜ਼ਿਕ ਤਿਆਰ ਕੀਤਾ ਹੈ ਅਤੇ ਰੁਪਨ ਬੱਲ ਨੇ ਗਾਣੇ ਦਾ ਵੀਡੀਓ ਬਣਾਇਆ ਹੈ। ਸਪੀਡ ਰਿਕਾਰਡਸ ਦੇ ਲੇਬਲ ਨਾਲ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ।

ਹੋਰ ਵੇਖੋ : ਦੀਪ ਜੰਡੂ ਦੀ ਬੀਟ ਤੇ ਸੱਜਣ ਅਦੀਬ ਦੀ ਖੂਬਸੂਰਤ ਅਵਾਜ਼ 'ਚ ਰਿਲੀਜ਼ ਹੋਇਆ ਨਵਾਂ ਗੀਤ 'ਪਰਫੈਕਸ਼ਨ',ਦੇਖੋ ਵੀਡੀਓ


ਉਹਨਾਂ ਦੇ ਗਾਏ ਕੁਝ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਡੌਂਟ ਲੁੱਕ, ਨੋ ਨੀਡ, ਹਿਸਾਬ, ਕੋਈ ਚੱਕਰ ਨੀ, ਫੈਕਟਸ, ਵਰਗੇ ਬਹੁਤ ਸਾਰੇ ਗਾਣੇ ਇਸ ਲਿਸਟ ‘ਚ ਸ਼ਾਮਿਲ ਹਨ। ਇਸ ਤੋਂ ਇਲਾਵਾ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਕਲਾਕਾਰਾਂ ਨਾਲ ਕੋਲੈਬੋਰੇਟ ਵੀ ਕਰ ਚੁੱਕੇ ਹਨ ਜਿੰਨ੍ਹਾਂ ‘ਚ ਬੋਹੇਮੀਆ, ਦੀਪ ਜੰਡੂ, ਦਿਲਪ੍ਰੀਤ ਢਿੱਲੋਂ ਵਰਗੇ ਨਾਮ ਸ਼ਾਮਿਲ ਹਨ।

You may also like