ਪਿਤਾ ਦੀ ਬਰਸੀ ‘ਤੇ ਭਾਵੁਕ ਹੋਏ ਕਰਨ ਔਜਲਾ, ਕਿਹਾ “ਬਹੁਤ ਔਖਾ ਲੋਕਾਂ ਮੁਹਰੇ ਹੱਸਕੇ ਰਹਿਣਾ ਜਦੋਂ ਦਿਲ ਅੰਦਰੋਂ ਰੋਜ ਰੋਂਦਾ ਹੋਵੇ”

Written by  Lajwinder kaur   |  December 09th 2019 11:02 AM  |  Updated: December 09th 2019 11:08 AM

ਪਿਤਾ ਦੀ ਬਰਸੀ ‘ਤੇ ਭਾਵੁਕ ਹੋਏ ਕਰਨ ਔਜਲਾ, ਕਿਹਾ “ਬਹੁਤ ਔਖਾ ਲੋਕਾਂ ਮੁਹਰੇ ਹੱਸਕੇ ਰਹਿਣਾ ਜਦੋਂ ਦਿਲ ਅੰਦਰੋਂ ਰੋਜ ਰੋਂਦਾ ਹੋਵੇ”

ਪੰਜਾਬੀ ਗੀਤਕਾਰ ਤੇ ਗਾਇਕ ਕਰਨ ਔਜਲਾ ਜਿਨ੍ਹਾਂ ਨੂੰ ਗੀਤਾਂ ਦੀ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ। ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਤੋਂ ਵਾਹ ਵਾਹੀ ਖੱਟ ਚੁੱਕੇ ਨੇ। ਪਰ ਹਰ ਇਨਸਾਨ ਦੇ ਜ਼ਿੰਦਗੀ ‘ਚ ਅਜਿਹੇ ਕਈ ਦਰਦ ਹੁੰਦੇ ਨੇ ਜੋ ਸਮੇਂ ਦੇ ਨਾਲ ਭਰ ਤਾਂ ਜਾਂਦੇ ਨੇ ਪਰ ਉਨ੍ਹਾਂ ਦੀ ਚੀਸ ਰਹਿੰਦੇ ਸਾਹਾਂ ਤੱਕ ਰਹਿੰਦੀ ਹੈ।  ਜਦੋਂ ਕੋਈ ਜਵਾਕ ਛੋਟੀ ਉਮਰ ‘ਚ ਆਪਣੇ ਮਾਪਿਆਂ ਨੂੰ ਗੁਆ ਦਿੰਦਾ ਹੈ। ਅਜਿਹਾ ਹੀ ਦਰਦ ਕਰਨ ਔਜਲਾ ਦੀ ਜ਼ਿੰਦਗੀ 'ਚ ਵੀ ਹੈ। ਜੀ ਹਾਂ ਜਦੋਂ ਕਰਨ ਔਜਲਾ ਨਿੱਕੀ ਉਮਰ 'ਚ ਸਨ ਤਾਂ ਉਨ੍ਹਾਂ ਦੇ ਪਿਤਾ ਇਸ ਦੁਨੀਆਂ ਤੋਂ ਰੁਕਸਤ ਹੋ ਗਏ ਸਨ।

ਹੋਰ ਵੇਖੋ:ਕਰਨ ਔਜਲਾ ਦੀ ਕਲਮ ‘ਚੋਂ ਨਿਕਲਿਆ ‘ਔਕਾਤ’ ਗੀਤ ਦੀਪ ਜੰਡੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਕੋਈ ਵੀ ਇਨਸਾਨ ਆਪਣੀ ਜਿੰਨੀ ਮਰਜ਼ੀ ਸ਼ੋਹਰਤ ਹਾਸਿਲ ਕਰ ਲਵੇ ਪਰ ਮਾਪਿਆਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਹੈ। ਜਿਸਦੇ ਚੱਲਦੇ ਕਰਨ ਔਜਲਾ ਵੀ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਨੇ ਆਪਣੇ ਪਿਤਾ ਦੀ 13ਵੀਂ ਬਰਸੀ ਉੱਤੇ ਭਾਵੁਕ ਪੋਸਟ ਪਾਈ ਹੈ ਤੇ ਨਾਲ ਕੈਪਸ਼ਨ 'ਚ ਲਿਖਿਆ ਹੈ , 'ਅੱਜ 13 ਸਾਲ ਹੋ ਗਏ ਬਾਪੂ, ਇੱਦਾਂ ਲਗਦਾ ਕੱਲ੍ਹ ਦੀ ਗੱਲ ਹੁੰਦੀ ਏ..ਬੜੀ ਦੂਰ ਤੱਕ ਆ ਗਿਆ, ਪਰ ਦੁੱਖ ਇਹ ਆ ਕੱਲ੍ਹ ਈ ਆਇਆ ਜੇ ਨਾਲ ਇੰਨੀ ਦੂਰ ਤੱਕ ਆਉਂਦਾ ਤਾਂ ਸਵਾਦ ਆ  ਜਾਣਾ ਸੀ ਪਰ ਰੱਬ ਨੂੰ ਜੋ ਮਨਜ਼ੂਰ ਸੀ ਓਹ ਹੋ ਗਿਆ...ਬਹੁਤ ਔਖਾ ਲੋਕਾਂ ਮੁਹਰੇ ਹੱਸਕੇ ਰਹਿਣਾ ਜਦੋਂ ਦਿਲ ਅੰਦਰੋਂ ਰੋਜ ਰੋਂਦਾ ਹੋਵੇ...ਕਿਸੇ ਨੂੰ ਕੀ ਪਤਾ ਤੂੰ ਮੈਨੂੰ ਕਿਵੇਂ ਪਾਲਿਆ ਕਿਵੇਂ ਵੱਡਾ ਕੀਤਾ..ਰੱਬ ਤੇਰੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ.. ਇੱਕ ਦਿਨ ਤਾਂ ਮਿਲੂਗਾ ਜ਼ਰੂਰ..RIP DAD’

ਸ਼ੇਅਰ ਕੀਤੀ ਤਸਵੀਰ ‘ਚ ਕਰਨ ਔਜਲਾ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੇ ਨੇ। ਇਸ ਪੋਸਟ ਉੱਤੇ ਫੈਨਜ਼ ਤੋਂ ਇਲਾਵਾ ਪੰਜਾਬੀ ਕਲਾਕਾਰ ਦੀਪ ਜੰਡੂ, ਜੱਸੀ ਗਿੱਲ, ਕਮਲ ਖਹਿਰਾ, ਜੈ ਰੰਧਾਵਾ ਹੋਰਾਂ ਨੇ ਮੈਸੇਜ ਕਰਕੇ ਹੌਂਸਲਾ ਦਿੱਤਾ ਹੈ।

ਜੇ ਗੱਲ ਕਰੀਏ ਕਰਨ ਔਜਲਾ ਦੇ ਕੰਮ ਦੀ ਤਾਂ ਹਾਲ ਹੀ ਚ ‘ਚਿੱਟਾ ਕੁੜਤਾ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਦੀਪ ਜੰਡੂ, ਜੱਸੀ ਗਿੱਲ, ਗੁਰਲੇਜ ਅਖ਼ਤਰ ਵਰਗੇ ਨਾਮੀ ਗਾਇਕ ਗਾ ਚੁੱਕੇ ਹਨ। ਇਸ ਤੋਂ ਇਲਾਵਾ ਇੰਕ, ਹਿਸਾਬ, ਕੋਈ ਚੱਕਰ ਨਹੀਂ, ਹਿੰਟ, ਹੇਅਰ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network