ਇੰਕ ਦੇ ਹਿੱਟ ਤੋਂ ਬਾਅਦ ਕਰਨ ਔਜਲਾ ਲੈ ਕੇ ਰਹੇ ਨੇ ਇੱਕ ਹੋਰ ਨਵਾਂ ਗੀਤ ‘ਹਿੰਟ’, ਸਾਂਝਾ ਕੀਤਾ ਪੋਸਟਰ

Written by  Lajwinder kaur   |  October 31st 2019 12:25 PM  |  Updated: November 03rd 2019 02:39 PM

ਇੰਕ ਦੇ ਹਿੱਟ ਤੋਂ ਬਾਅਦ ਕਰਨ ਔਜਲਾ ਲੈ ਕੇ ਰਹੇ ਨੇ ਇੱਕ ਹੋਰ ਨਵਾਂ ਗੀਤ ‘ਹਿੰਟ’, ਸਾਂਝਾ ਕੀਤਾ ਪੋਸਟਰ

ਗੀਤਾਂ ਦੀ ਮਸ਼ੀਨ ਨਾਲ ਫੇਮ ਹਾਸਿਲ ਕਰ ਚੁੱਕੇ ਕਰਨ ਔਜਲਾ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦਾ ਇੰਕ ਗੀਤ ਆਇਆ ਸੀ, ਜਿਸ ਦਾ ਸਰੂਰ ਅਜੇ ਲੋਕਾਂ ਦੇ ਸਿਰ ਤੋਂ ਉਤਰਿਆ ਨਹੀਂ ਤੇ ਕਰਨ ਔਜਲਾ ਨੇ ਆਪਣੇ ਨਵੇਂ ਸਿੰਗਲ ਟਰੈਕ ਹਿੰਟ (HINT) ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ। 

ਹੋਰ ਵੇਖੋ:ਕਰਨ ਔਜਲਾ ਦਾ ਨਵਾਂ ਗੀਤ ਪੇਸ਼ ਕਰ ਰਿਹਾ ਹੈ ਸੱਚੇ ਪਿਆਰ ਦੀ ਅਹਿਮੀਅਤ, ਦੇਖੋ ਵੀਡੀਓ

ਹਿੰਟ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਹਾਂ ਜੀ ਅਗਲਾ ਗਾਣਾ “ HINT “...

ਨਵੰਬਰ 6 ਨੂੰ ਫੁਲ ਵੀਡੀਓ ਦੇ ਨਾਲ..ਕੌਣ-ਕੌਣ ਇੰਤਜ਼ਾਰ ਕਰ ਰਿਹਾ ਹੈ ?’

ਹਿੰਟ ਗਾਣੇ ਦੇ ਬੋਲ ਖੁਦ ਕਰਨ ਔਜਲਾ ਦੀ ਕਲਮ ‘ਚੋਂ ਹੀ ਨਿਕਲੇ ਨੇ। ਜੇ ਟਰੈਕ ਮਿਊਜ਼ਿਕ ਆਪਣੇ ਸੰਗੀਤ ਦੇ ਨਾਲ ਇਸ ਗਾਣੇ ਨੂੰ ਚਾਰ ਚੰਨ ਲਗਾਉਣਗੇ। ਗਾਣੇ ਦਾ ਵੀਡੀਓ ਰੁਪਨ ਬੱਲ ਤੇ ਰੁਬੱਲ ਜੀ.ਟੀ.ਆਰ ਵੱਲੋਂ ਮਿਲਕੇ ਤਿਆਰ ਕੀਤਾ ਗਿਆ ਹੈ। ਇਹ ਗਾਣਾ ਰੇਹਾਨ ਰਿਕਾਰਡਸ ਦੇ ਲੇਬਲ ਹੇਠ 6 ਨਵੰਬਰ ਨੂੰ ਦਰਸ਼ਕਾਂ ਦੇ ਸਨਮੁਖ ਹੋ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network