ਕਰਨ ਔਜਲਾ ਦੇ ਗੀਤ ‘ਝਾਂਜਰ’ ਨੇ ਪਾਰ ਕੀਤਾ 100 ਮਿਲੀਅਨ ਵਿਊਜ਼ ਦਾ ਅੰਕੜਾ, ਦੇਸੀ ਕਰਿਊ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ ਵਧਾਈ

Written by  Lajwinder kaur   |  August 30th 2020 03:35 PM  |  Updated: August 30th 2020 03:35 PM

ਕਰਨ ਔਜਲਾ ਦੇ ਗੀਤ ‘ਝਾਂਜਰ’ ਨੇ ਪਾਰ ਕੀਤਾ 100 ਮਿਲੀਅਨ ਵਿਊਜ਼ ਦਾ ਅੰਕੜਾ, ਦੇਸੀ ਕਰਿਊ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ ਵਧਾਈ

ਪੰਜਾਬੀ ਗਾਇਕ ਕਰਨ ਔਜਲਾ ਜਿਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਜਗਤ ‘ਚ ਗੀਤਾਂ ਦੀ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ । ਇਸ ਸਾਲ ਦੀ ਸ਼ੁਰੂਆਤ ‘ਚ ਕਰਨ ਔਜਲਾ ‘ਝਾਂਜਰ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ । ਇਸ ਗੀਤ ‘ਚ ਪਿਆਰ ‘ਚ ਹੁੰਦੇ ਧੋਖੇ ਨੂੰ ਬਿਆਨ ਕੀਤਾ ਗਿਆ ਸੀ । ਦਰਸ਼ਕਾਂ ਨੂੰ ਇਹ ਗੀਤ ਇੰਨਾ ਪਸੰਦ ਆਇਆ ਕਿ ਹੁਣ ਇਹ ਗੀਤ 100 ਮਿਲੀਅਨ ਵਿਊਜ਼ ਵਾਲੀ ਲਿਸਟ ‘ਚ ਸ਼ਾਮਿਲ ਹੋ ਗਿਆ ਹੈ ।

 

View this post on Instagram

 

@karanaujla_official @rehaanrecords @sandeeprehaan85 @deeprehaan JHANJAR 100 MILLION ??

A post shared by Desi Crew (@desi_crew) on

ਦੇਸੀ ਕਰਿਊ ਨੇ ‘ਝਾਂਜਰ’ ਗੀਤ ਦੇ 100 ਮਿਲੀਅਨ ਵਿਊਜ਼ ਦੇ ਅੰਕੜੇ ਪਾਰ ਕਰਨ ਦੀ ਖੁਸ਼ੀ ‘ਚ ਇੱਕ ਵੀਡੀਓ ਸਾਂਝੀ ਕਰਦੇ ਕਰਨ ਔਜਲਾ ਨੂੰ ਵਧਾਈ ਦਿੱਤੀ ਹੈ ਤੇ ਫੈਨਜ਼ ਦਾ ਧੰਨਵਾਦ ਕੀਤਾ ਹੈ ।

ਦੱਸ ਦਈਏ ਇਸ ਗੀਤ ਦੇ ਬੋਲ ਖੁਦ ਕਰਨ ਔਜਲਾ ਨੇ ਲਿਖੇ ਸੀ ਤੇ ਮਿਊਜ਼ਿਕ ਦੇਸੀ ਕਰਿਊ ਦਾ ਸੀ । ਗੀਤ ਦਾ ਵੀਡੀਓ ਟਰੂ ਮੇਕਰਸ ਵੱਲੋਂ ਬਣਾਇਆ ਗਿਆ ਹੈ । ਜੇ ਗੱਲ ਕਰੀਏ ਕਰਨ ਔਜਲਾ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਹ ਕਿਆ ਬਾਤ ਏ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਦਿੱਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network