ਮਿਹਨਤਾਂ ਤੇ ਸੰਘਰਸ਼ਾਂ ਦੀ ਕਹਾਣੀ ਨੂੰ ਬਿਆਨ ਕਰਦਾ ਕਰਨ ਔਜਲਾ ਦਾ ਨਵਾਂ ਗੀਤ ‘ਇੰਕ’ ਹੋਇਆ ਦਰਸ਼ਕਾਂ ਦੇ ਰੁ-ਬ-ਰੂ, ਦੇਖੋ ਵੀਡੀਓ

Written by  Lajwinder kaur   |  October 17th 2019 11:32 AM  |  Updated: October 17th 2019 11:34 AM

ਮਿਹਨਤਾਂ ਤੇ ਸੰਘਰਸ਼ਾਂ ਦੀ ਕਹਾਣੀ ਨੂੰ ਬਿਆਨ ਕਰਦਾ ਕਰਨ ਔਜਲਾ ਦਾ ਨਵਾਂ ਗੀਤ ‘ਇੰਕ’ ਹੋਇਆ ਦਰਸ਼ਕਾਂ ਦੇ ਰੁ-ਬ-ਰੂ, ਦੇਖੋ ਵੀਡੀਓ

ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਆਪਣੇ ਨਵੇਂ ਗੀਤ ‘ਇੰਕ’ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੇ ਹਨ। ਜੀ ਹਾਂ ਗੀਤਾਂ ਦੀ ਮਸ਼ੀਨ ਨਾਲ ਮਸ਼ਹੂਰ ਕਰਨ ਔਜਲਾ ਬੈਕ ਟੂ ਬੈਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।

ਹੋਰ ਵੇਖੋ:ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਨਬੀਲ ਸ਼ੌਕਤ ਅਲੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਤਾਰਾ-ਮੀਰਾ’ ਦਾ ਟਾਈਟਲ ਟਰੈਕ, ਦੇਖੋ ਵੀਡੀਓ

‘ਇੰਕ’ ਗੀਤ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਇਸ ਗਾਣੇ ਨੂੰ ਗਾਇਆ ਹੈ। ਜਿਸ ‘ਚ ਉਹ ਮਿਹਨਤਾਂ ਤੇ ਸੰਘਰਸ਼ਾਂ ਦੀ ਕਹਾਣੀ ਨੂੰ ਬਿਆਨ ਕਰ ਰਹੇ ਹਨ। ਇਸ ਗਾਣੇ ਦੇ ਬੋਲ ਖੁਦ ਕਰਨ ਔਜਲਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ  ਜੇ ਸਟੈਟਿਕ ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਰੁਪਨ ਬੱਲ ਤੇ ਰੁਬੱਲ ਜੀ.ਟੀ.ਆਰ ਹੋਰਾਂ ਨੇ ਮਿਲਕੇ ਬਣਾਈ ਹੈ। ਇਸ ਗਾਣੇ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਤੇ ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਉਹ ਇਸ ਤੋਂ ਪਹਿਲਾਂ ਡੌਂਟ ਲੁੱਕ, ਨੋ ਨੀਡ, ਹਿਸਾਬ, ਕੋਈ ਚੱਕਰ ਨੀ, ਫੈਕਟਸ, ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਲਿਖੇ ਗਾਏ ਗੀਤ ਕਈ ਨਾਮੀ ਗਾਇਕ ਵੀ ਗਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network