ਕਰਣ ਔਜਲਾ ਦੇ ਨਵੇਂ ਗੀਤ ‘ਚਿੱਠੀਆਂ’ ਦਾ ਟੀਜ਼ਰ ਹੋਇਆ ਰਿਲੀਜ਼

Written by  Shaminder   |  November 10th 2020 11:45 AM  |  Updated: November 10th 2020 11:45 AM

ਕਰਣ ਔਜਲਾ ਦੇ ਨਵੇਂ ਗੀਤ ‘ਚਿੱਠੀਆਂ’ ਦਾ ਟੀਜ਼ਰ ਹੋਇਆ ਰਿਲੀਜ਼

ਕਰਣ ਔਜਲਾ ਦੇ ਨਵੇਂ ਗੀਤ ‘ਚਿੱਠੀਆਂ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਖੁਦ ਕਰਣ ਔਜਲਾ ਨੇ ਲਿਖੇ ਹਨ ਅਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਗੀਤ ਨੂੰ ਸਪੀਡ ਰਿਕਾਰਡ ਦੇ ਲੇਬਲ ਹੇਠ ਰਿਲੀਜ ਕੀਤਾ ਜਾਵੇਗਾ। ਇਸ ਗੀਤ ਦਾ ਵੀਡੀਓ ਰੂਪਨ ਬੱਲ ਵੱਲੋਂ ਤਿਆਰ ਕੀਤਾ ਗਿਆ ਹੈ ।

karan

ਫ਼ਿਲਹਾਲ ਇਸ ਗੀਤ ਦਾ ਟੀਜ਼ਰ ਹੀ ਸਾਹਮਣੇ ਆਇਆ ਹੈ ਅਤੇ ਪੂਰਾ ਗੀਤ ਵੀ ਜਲਦ ਹੀ ਰਿਲੀਜ਼ ਕੀਤਾ ਜਾਵੇਗਾ । ਕਰਣ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗਾਣੇ ਇੰਡਸਟਰੀ ਨੂੰ ਦਿੱਤੇ ਹਨ ।

ਹੋਰ ਪੜ੍ਹੋ : BEST NEW AGE SENSATION ਕੈਟਾਗਿਰੀ ਵਿੱਚ ਕਰਣ ਔਜਲਾ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’

karan

ਹੁਣ ਉਨ੍ਹਾਂ ਦੇ ਇਸ ਨਵੇਂ ਗੀਤ ਦੇ ਟੀਜ਼ਰ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਰਣ ਔਜਲਾ ਕਈ ਹਿੱਟ ਗੀਤ ਦੇ ਚੁੱਕੇ ਹਨ ।

karan

ਕਰਣ ਔਜਲਾ ਆਪਣੇ ਪ੍ਰਸ਼ੰਸਕਾਂ ਦੇ ਨਾਲ ਰੁਬਰੂ ਹੁੰਦੇ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network