ਕਰਣ ਔਜਲਾ ਦਾ ਨਵਾਂ ਗਾਣਾ ‘Mexico Koka’ ਫੁਲ ਵੀਡੀਓ ਸਮੇਤ ਹੋਇਆ ਰਿਲੀਜ਼

Written by  Rupinder Kaler   |  March 05th 2021 12:45 PM  |  Updated: March 05th 2021 12:45 PM

ਕਰਣ ਔਜਲਾ ਦਾ ਨਵਾਂ ਗਾਣਾ ‘Mexico Koka’ ਫੁਲ ਵੀਡੀਓ ਸਮੇਤ ਹੋਇਆ ਰਿਲੀਜ਼

ਗੀਤਾਂ ਦੀ ਮਸ਼ੀਨ ਵੱਜੋਂ ਜਾਣੇ ਜਾਂਦੇ ਕਰਣ ਔਜਲਾ ਦੇ ਗੀਤ ‘Mexico Koka’ ਦਾ ਫੁੱਲ ਵੀਡੀਓ ਆ ਗਿਆ ਹੈ । ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਕਰਣ ਨੇ ਇਸ ਗਾਣੇ ਦੀ ਆਡੀਓ ਰਿਲੀਜ਼ ਕੀਤੀ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

Karan Aujla Upcoming Song 'Mexico Koka' Teaser on Trending image from Karan Aujla's Instagram

ਹੋਰ ਪੜ੍ਹੋ :

ਅਦਾਕਾਰਾ ਸ਼ਮਿਤਾ ਸ਼ੈੱਟੀ ਨੇ ਕਿਉਂ ਨਹੀਂ ਕਰਵਾਇਆ ਵਿਆਹ ? ਦੱਸੀ ਇਹ ਵਜ੍ਹਾ

Karan Aujla seen dancing with his life partner Palak, Watch viral video image from Karan Aujla's Instagram

ਜਿਸ ਤੋਂ ਬਾਅਦ ਕਰਜ਼ ਔਜਲਾ ਨੇ ਇਸ ਗੀਤ ਨੂੰ ਵੀਡੀਓ ਸਮੇਤ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ । ਇਸ ਗੀਤ ਦੇ ਬੋਲ ਵੀ ਖੁਦ ਕਰਣ ਔਜਲਾ ਨੇ ਖੁਦ ਲਿਖੇ ਹਨ ਤੇ ਮਿਊਜ਼ਿਕ Yea Proof ਨੇ ਤਿਆਰ ਕੀਤਾ ਹੈ । ਗਾਣੇ ‘ਚ ਕਰਣ ਔਜਲਾ ਦੇ ਨਾਲ ਅਦਾਕਾਰੀ ਮਾਹਿਰਾ ਸ਼ਰਮਾ ਫੀਚਰ ਕੀਤਾ ਗਿਆ ਹੈ ।

picture of karan aujla image from Karan Aujla's Instagram

Agam Maan ਤੇ Azeem Maan ਵੱਲੋਂ ਮਿਲਕੇ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ।  ਜੇ ਗੱਲ ਕਰੀਏ ਕਰਨ ਔਜਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਜੱਸੀ ਗਿੱਲ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ ਤੇ ਕਈ ਹੋਰ ਨਾਮੀ ਗਾਇਕ ਗਾ ਚੁੱਕੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network