ਕਿਸ ਦੇ 'ਗਮ' 'ਚ ਚੂਰ ਹੋਏ ਕਰਨ ਬਰਾੜ ਅਤੇ ਨੀਤੂ ਭੱਲਾ

Written by  Shaminder   |  September 20th 2018 11:12 AM  |  Updated: September 20th 2018 11:12 AM

ਕਿਸ ਦੇ 'ਗਮ' 'ਚ ਚੂਰ ਹੋਏ ਕਰਨ ਬਰਾੜ ਅਤੇ ਨੀਤੂ ਭੱਲਾ

ਕਰਨ ਬਰਾੜ ਅਤੇ ਨੀਤੂ ਭੱਲਾ ਦਾ 'ਤੇਰਾ ਗਮ' ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸ਼ਿਵ ਨੇ ਲਿਖੇ ਨੇ ,ਜਦਕਿ ਮਿਊਜ਼ਿਕ ਦਿੱਤਾ ਹੈ ਜੌਨ੍ਹੀ ਵਿਕ ਨੇ ।ਇਸ਼ਕ 'ਚ ਇਨਸਾਨ ਕਿਸ ਤਰ੍ਹਾਂ ਆਪਣਾ ਸਭ ਕੁਝ ਗੁਆ ਬੈਠਦਾ ਹੈ ,ਇਹ ਇਸ ਗੀਤ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ 'ਚ ਇਸ਼ਕ ਹਕੀਕੀ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਪ੍ਰੇਮੀ ਆਪਣੀ ਪ੍ਰੇਮਿਕਾ ਤੋਂ ਵਿੱਛੜ ਜਾਂਦਾ ਹੈ ਅਤੇ ਉਸਦੀ ਜੁਦਾਈ ਦੇ ਗਮ 'ਚ ਪਾਗਲ ਹੋਇਆ ਦਰ-ਦਰ ਭਟਕਦਾ ਰਹਿੰਦਾ ਹੈ ।

ਹੋਰ ਵੇਖੋ : ਦੀਪ ਅਮਨ ‘ਫੈਸਲੇ’ ਗੀਤ ‘ਚ ਕੀ ਦੇ ਰਹੀ ਹੈ ਨਸੀਹਤ,ਵੇਖੋ ਵੀਡਿਓ

https://www.youtube.com/watch?v=mgMUDrTq7wo

ਉਹ ਪ੍ਰੇਮੀ ਉਨ੍ਹਾਂ ਦਿਨਾਂ ਨੂੰ ਯਾਦ ਕਰਦਾ ਹੈ ਜਦੋਂ ਉਸਦੀ ਪ੍ਰੇਮਿਕਾ ਉਸ ਦੇ ਨਾਲ ਹੁੰਦੀ ਸੀ ਤਾਂ ਹਰ ਦਿਨ ਤਿਉਹਾਰ ਵਾਂਗ ਬੀਤਦਾ ਸੀ ਅਤੇ ਹਰ ਪਲ ਉਸਦੇ ਸੁਪਨਿਆਂ 'ਚ ਗੁਆਚਾ ਰਹਿੰਦਾ ਸੀ । ਪਰ ਜਦੋਂ ਤੋਂ ਉਸਦੀ ਪ੍ਰੇਮਿਕਾ ਦੂਰ ਹੋਈ ਹੈ ਉਹ ਉਸ ਦੇ ਗਮ 'ਚ ਉਸ ਦੀਆਂ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਗੁਆਚ ਚੁੱਕਿਆ ਹੈ । ਕਿਉਂਕਿ ਉਸ ਦੀ ਪ੍ਰੇਮਿਕਾ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਆਪਣੀ ਪ੍ਰੇਮਿਕਾ ਦੇ ਸਹੁਰੇ ਘਰ ਪਹੁੰਚ ਜਾਂਦਾ ਹੈ ।ਪਰ ਪ੍ਰੇਮਿਕਾ ਦੀ ਅਰਜੋਈ 'ਤੇ ਵਾਪਸ ਚਲਾ ਜਾਂਦਾ ਹੈ । ਗੀਤ ਬੇਹੱਦ ਭਾਵੁਕ ਹੈ ਅਤੇ ਇਸ ਗੀਤ ਦੇ ਜ਼ਰੀਏ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਿਆਰ ਲਈ ਕੁਰਬਾਨੀ ਦੇਣੀ ਪੈਂਦੀ ਹੈ ਅਤੇ ਜੋ ਵੀ ਸੱਚਾ ਆਸ਼ਕ ਹੁੰਦਾ ਹੈ ਉਹ ਆਪਣੇ ਪਿਆਰ ਲਈ ਕੁਰਬਾਨੀ ਦੇਣ ਲਈ ਹਮੇਸ਼ਾ ਹੀ ਤਿਆਰ ਰਹਿੰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network