ਸੰਨੀ ਦਿਓਲ ਦੀ ਡੈਬਿਊ ਫ਼ਿਲਮ ਰਹੀ ਸੀ ਸੁਪਰ ਹਿੱਟ, ਕੀ ਪੁੱਤਰ ਕਰਨ ਦਿਓਲ ਦਾ ਵੀ ਚੱਲੇਗਾ ਪਰਦੇ 'ਤੇ ਜਾਦੂ

written by Aaseen Khan | April 04, 2019

ਸੰਨੀ ਦਿਓਲ ਦੀ ਡੈਬਿਊ ਫ਼ਿਲਮ ਰਹੀ ਸੀ ਸੁਪਰ ਹਿੱਟ, ਕੀ ਪੁੱਤਰ ਕਰਨ ਦਿਓਲ ਦਾ ਵੀ ਚੱਲੇਗਾ ਪਰਦੇ 'ਤੇ ਜਾਦੂ : ਬਲੀਵੁੱਡ ਦੇ ਹੀਮੈਨ ਕਹੇ ਜਾਣ ਵਾਲੇ ਧਰਮਿੰਦਰ ਦਿਓਲ ਜਿੰਨ੍ਹਾਂ ਦੇ ਬਾਲੀਵੁੱਡ 'ਚ ਕਦਮ ਧਰਦੇ ਹੀ ਪਰਿਵਾਰ ਦੀ ਜ਼ਿੰਦਗੀ ਬਦਲ ਗਈ। ਉਹਨਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਜ਼ ਨੇ ਵੀ ਬਾਲੀਵੁੱਡ 'ਚ ਮੱਲਾਂ ਮਾਰੀਆਂ ਹਨ। ਉਹਨਾਂ ਦੇ ਪੁੱਤਰ ਸਨੀ ਦਿਓਲ ਅਤੇ ਬੌਬੀ ਦਿਓਲ ਨੇ ਵੀ ਫ਼ਿਲਮੀ ਜਗਤ 'ਚ ਵੱਡਾ ਨਾਮ ਬਣਾਇਆ ਹੈ। 'ਤੇ ਹੁਣ ਇਸ ਪਰਿਵਾਰ ਦੀ ਤੀਸਰੀ ਪੀੜੀ ਵੀ ਪਰਦੇ 'ਤੇ ਛਾਉਣ ਵਾਲੇ ਹਨ। ਜੀ ਹਾਂ ਕਰਨ ਦਿਓਲ ਸੰਨੀ ਦਿਓਲ ਦੇ ਪੁੱਤਰ ਫਿਲਮ ਪਲ ਪਲ ਦਿਲ ਕੇ ਪਾਸ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਸੰਨੀ ਦਿਓਲ ਆਪਣੇ ਨਿਰਦੇਸ਼ਨ 'ਚ ਹੀ ਆਪਣੇ ਪੁੱਤਰ ਨੂੰ ਲੌਂਚ ਕਰ ਰਹੇ ਹਨ। ਫਿਲਮ 19 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ।

 
View this post on Instagram
 

Pal pal Dil Ke Paas #ppdkp #love #freshness #forever

A post shared by Sunny Deol (@iamsunnydeol) on

ਪਰ ਕੀ ਕਰਨ ਦਿਓਲ ਆਪਣੇ ਪਿਤਾ ਦਾਦਾ ਅਤੇ ਚਾਚਾ ਦੀ ਤਰਾਂ ਕਾਮਯਾਬੀ ਦੀ ਰਾਹ 'ਤੇ ਜਾ ਸਕਣਗੇ ਜਾਂ ਨਹੀਂ ? ਇਹ ਸਵਾਲ ਹਰ ਇੱਕ ਦੇ ਮਨ 'ਚ ਉੱਠ ਰਿਹਾ ਹੋਵੇਗਾ। ਕਰਨ ਦਿਓਲ ਦੀ ਇਹ ਫਿਲਮ ਰੋਮੈਂਟਿਕ ਫਿਲਮ ਹੋਣ ਵਾਲੀ ਹੈ। ਕਰਨ ਦਿਓਲ ਦੇ ਨਾਲ ਲੀਡ ਰੋਲ 'ਚ ਸਹਰ ਬਾਂਬਾ ਵੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਕਰਨ ਦਿਓਲ ਦੇ ਪਿਤਾ ਸੰਨੀ ਦਿਓਲ ਹੋਰਾਂ ਨੇ 1982 'ਚ ਫਿਲਮ 'ਬੇਤਾਬ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਹੋਰ ਵੇਖੋ : 'ਮਿੰਦੋ ਤਸੀਲਦਾਰਨੀ' ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ
ਉਹਨਾਂ ਦੇ ਨਾਲ ਅੰਮ੍ਰਿਤਾ ਸਿੰਘ ਨੇ ਵੀ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਸੰਨੀ ਦਿਓਲ ਦੀ ਇਹ ਫਿਲਮ ਵੀ ਰੋਮੈਂਟਿਕ ਜੌਨਰ ਦੀ ਸੀ। ਦੱਸ ਦਈਏ ਬੇਤਾਬ ਫਿਲਮ ਉਸ ਸਾਲ ਰਿਲੀਜ਼ ਹੋਈਆਂ ਸਭ ਤੋਂ ਹਿੱਟ ਫ਼ਿਲਮਾਂ 'ਚ ਸ਼ਾਮਿਲ ਹੋਈ। ਸੰਨੀ ਦਿਓਲ ਦੀ ਪਰਫਾਰਮੈਂਸ ਲਈ ਉਹਨਾਂ ਨੂੰ ਬੈਸਟ ਐਕਟਰ ਆਫ ਦ ਈਅਰ 'ਚ ਨਾਮੀਨੇਟ ਫਿਲਮ ਫੇਅਰ ਐਵਾਰਡ ਚ ਕੀਤਾ ਗਿਆ ਸੀ। ਸੰਨੀ ਦਿਓਲ ਦਾ ਬਾਲੀਵੁੱਡ 'ਚ ਡੈਬਿਊ ਕਾਫੀ ਕਾਮਯਾਬ ਰਿਹਾ ਸੀ। ਦੇਖਣਾ ਹੋਵੇਗਾ ਕਰਨ ਦਿਓਲ ਆਪਣੇ ਪਿਤਾ 'ਤੇ ਦਾਦਾ ਧਰਮਿੰਦਰ ਵਾਂਗ ਪਰਦੇ 'ਤੇ ਕਿੰਨੀਆਂ ਕੁ ਮੱਲਾਂ ਮਾਰਦੇ ਹਨ।

0 Comments
0

You may also like