Advertisment

ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੀ ਰਿਲੀਜ਼ ਡੇਟ ‘ਚ ਬਦਲਾਅ, ਕੀ ਪਿਤਾ ਦਾ ਰਾਜਨੀਤਿਕ ਕਰੀਅਰ ਬਣਿਆ ਇਸ ਦਾ ਕਾਰਨ?

author-image
By Lajwinder kaur
New Update
ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੀ ਰਿਲੀਜ਼ ਡੇਟ ‘ਚ ਬਦਲਾਅ, ਕੀ ਪਿਤਾ ਦਾ ਰਾਜਨੀਤਿਕ ਕਰੀਅਰ ਬਣਿਆ ਇਸ ਦਾ ਕਾਰਨ?
Advertisment
ਬਾਲੀਵੁੱਡ ਦੀ ਮੋਸਟ ਐਵਟਡ ਫ਼ਿਲਮ ਪਲ ਪਲ ਦਿਲ ਕੇ ਪਾਸ ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਇਹ ਇੰਤਜ਼ਾਰ ‘ਚ ਥੋੜਾ ਹੋਰ ਵਾਧਾ ਹੋ ਗਿਆ ਹੈ। ਜੀ ਹਾਂ ਕਰਣ ਦਿਓਲ ਦੀ ਡੈਬਿਊ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਜੋ ਕਿ 19 ਜੁਲਾਈ ਨੂੰ ਰਿਲੀਜ਼ ਹੋਣੀ ਸੀ। ਪਰ ਹੁਣ ਫ਼ਿਲਮ ਦੀ ਰਿਲੀਜ਼ ਡੇਟ ‘ਚ ਬਦਲਾਅ ਕਰ ਦਿੱਤਾ ਗਿਆ ਹੈ। ਫ਼ਿਲਮ ਹੁਣ ਦੋ ਮਹੀਨੇ ਲੇਟ ਰਿਲੀਜ਼ ਹੋਵੇਗੀ। ਜੀ ਹਾਂ ਇਸ ਦੀ ਜਾਣਕਾਰੀ ਸੰਨੀ ਦਿਓਲ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰ ਦਿੱਤੀ ਹੈ।  
Advertisment
ਹੋਰ ਵੇਖੋ:ਸੰਨੀ ਦਿਓਲ ਦੇ ਲਈ ਪੁੱਤਰ ਨੇ ਲਿਖੀ ਭਾਵੁਕ ਪੋਸਟ, ਕਿਹਾ ‘ਮੇਰੇ ਸੁਪਰ ਹੀਰੋ ਮੇਰੇ ਡੈਡ’ ਐਕਟਰ ਤੋਂ ਰਾਜਨੇਤਾ ਬਣੇ ਸੰਨੀ ਦਿਓਲ ਨੇ ਟਵੀਟ ਕਰਕੇ ਲਿਖਿਆ ਹੈ, ‘The wait may have become longer but it will be worth it! #PalPalDilKePaas will now release on 20th September..’
ਕਰਣ ਦੇ ਨਾਲ ਸਹਿਰ ਬਾਂਬਾ ਵੀ ਇਸ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੇ ਬਦਲਾਅ ਦਾ ਕਾਰਣ ਸੰਨੀ ਦਿਓਲ ਦਾ ਰਾਜਨੀਤਿਕ ਕਰੀਅਰ ਮੰਨਿਆ ਜਾ ਰਿਹਾ ਹੈ। ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਐਮ.ਪੀ ਬਣ ਗਏ ਹਨ। ਉਹ ਏਨੀ ਦਿਨੀਂ ਆਪਣੇ ਰਾਜਨੀਤਿਕ ਕਰੀਅਰ ਵੱਲ ਧਿਆਨ ਦੇ ਰਹੇ ਨੇ। ਜਿਸਦੇ ਚੱਲਦੇ ਫ਼ਿਲਮ ਦੀ ਰਿਲੀਜ਼ ਡੇਟ ‘ਚ ਬਦਲਾਅ ਕਰ ਦਿੱਤਾ ਗਿਆ ਹੈ। ਹੁਣ ਇਹ ਫ਼ਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਸੰਨੀ ਦਿਓਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਕਰਣ ਦਿਓਲ ਨੇ ਹਾਲ ਹੀ 'ਚ ਫਾਦਰਸ ਡੇਅ ਉੱਤੇ ਪਿਤਾ ਸੰਨੀ ਦਿਓਲ ਲਈ ਭਾਵੁਕ ਪੋਸਟ ਪਾ ਕੇ ਸੋਸ਼ਲ ਮੀਡੀਆ ਉੱਤੇ ਛਾਏ ਹੋਏ ਸਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment