ਸੰਨੀ ਦਿਓਲ ਦੇ ਲਈ ਪੁੱਤਰ ਨੇ ਲਿਖੀ ਭਾਵੁਕ ਪੋਸਟ, ਕਿਹਾ ‘ਮੇਰੇ ਸੁਪਰ ਹੀਰੋ ਮੇਰੇ ਡੈਡ’

Written by  Lajwinder kaur   |  June 17th 2019 03:30 PM  |  Updated: June 17th 2019 03:30 PM

ਸੰਨੀ ਦਿਓਲ ਦੇ ਲਈ ਪੁੱਤਰ ਨੇ ਲਿਖੀ ਭਾਵੁਕ ਪੋਸਟ, ਕਿਹਾ ‘ਮੇਰੇ ਸੁਪਰ ਹੀਰੋ ਮੇਰੇ ਡੈਡ’

ਕਰਣ ਦਿਓਲ ਜੋ ਕਿ ਦਿਓਲ ਪਰਿਵਾਰ ਦੀ ਤੀਜੀ ਪੀੜੀ ਹੈ ਜੋ ਕਿ ਬਾਲੀਵੁੱਡ ‘ਚ ਐਂਟਰੀ ਕਰਨ ਜਾ ਰਹੇ ਹਨ। ਕਰਣ ਦਿਓਲ ਵੀ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਫਾਦਰਸ ਡੇਅ ਉੱਤੇ ਆਪਣੇ ਪਿਤਾ ਦੇ ਲਈ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਪਿਤਾ ਸੰਨੀ ਦਿਓਲ ਦੇ ਨਾਲ ਆਪਣੀ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਸੰਨੀ, ਕਰਣ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਪਿਤਾ ਸੰਨੀ ਦਿਓਲ ਲਈ ਕੁਝ ਸਤਰਾਂ ਲਿਖ ਕੇ ਪੋਸਟ ਕੀਤੀਆਂ ਨੇ।

ਹੋਰ ਵੇਖੋ:ਯੁਵਰਾਜ ਸਿੰਘ ਨੇ ਕਿਕ੍ਰੇਟ ਕੈਰੀਅਰ ਨਾਲ ਜੁੜੀਆਂ ‘25 ਸਾਲਾ’ ਦੀਆਂ ਯਾਦਾਂ ਨੂੰ ਵੀਡੀਓ ਰਾਹੀਂ ਕੀਤਾ ਪੇਸ਼, ਦੇਖੋ ਵੀਡੀਓ

ਉਨ੍ਹਾਂ ਨੇ ਲਿਖਿਆ ਹੈ, ‘ਮੇਰੇ ਪਿਤਾ ਮੇਰੇ ਸੁਪਰ ਹੀਰੋ ਨੇ...ਜਦੋਂ ਮੈਨੂੰ ਲੱਗਦਾ ਹੈ ਕਿ ਮੇਰੀ ਲਾਈਫ਼ ‘ਚ ਕੁਝ ਸਹੀ ਨਹੀਂ ਚੱਲ ਰਿਹਾ ਹੈ, ਤਾਂ ਮੇਰੇ ਪਾਪਾ ਮੈਨੂੰ ਮੋਟੀਵੇਟ ਕਰਦੇ ਨੇ... ਮੈਂ ਇੱਕ ਸ਼ਬਦ ‘ਚ ਬਿਆਨ ਨਹੀਂ ਕਰ ਸਕਦਾ ਹੈ ਕਿ ਤੁਸੀਂ ਮੇਰੇ ਲਈ ਕੀ ਹੋ.. ਜਦੋਂ ਮੈਂ ਬੱਚਾ ਸੀ ਅਤੇ ਚੀਜ਼ਾਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦਾ ਸੀ ਤਾਂ ਪਾਪਾ ਨੇ ਮੈਨੂੰ ਲੜਨਾ ਸਿਖਾਇਆ...ਉਨ੍ਹਾਂ ਨੇ ਮੈਨੂੰ ਕਿਹਾ ਕਿ ਫਾਈਟਰ ਬਣੋ ਹੀਰੋ ਨਹੀਂ...ਪਿਤਾ ਜੀ ਤੁਸੀਂ ਮੈਨੂੰ ਇੱਕ ਫਾਈਟਰ ਬਣਾਇਆ ਹੈ ਤੇ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਕਦੇ ਵੀ ਹਾਰ ਨਹੀਂ ਮੰਨਾਗਾ...’

ਕਰਣ ਦਿਓਲ ਜੋ ਕਿ ਬਹੁਤ ਜਲਦ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਦੇ ਨਾਲ ਡੈਬਿਊ ਕਰਨ ਜਾ ਰਹੇ ਹਨ। ਇਸ ਫ਼ਿਲਮ ਨੂੰ ਸੰਨੀ ਦਿਓਲ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ।  ਕਰਣ ਦਿਓਲ ਦੀ ਇਹ ਫ਼ਿਲਮ 19 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network