ਕਰਣ ਦਿਓਲ ਨੇ ਸਾਂਝੀ ਕੀਤੀ ਆਪਣੀ ਨਵੀਂ ਲੁੱਕ, ਪ੍ਰਸ਼ੰਸਕ ਕਮੈਂਟ ਕਰਕੇ ਕਹਿ ਰਹੇ ਨੇ ‘ਪਾਪਾ ਸੰਨੀ ਦਿਓਲ ਵਰਗੇ ਲੱਗ ਰਹੇ ਹੋ’

written by Lajwinder kaur | July 09, 2021

ਦਿਓਲ ਪਰਿਵਾਰ ਦੇ ਲਾਡਲੇ ਕਰਣ ਦਿਓਲ ਜਿਸ ਨੇ ‘Pal Pal Dil Ke Paas’ ਦੇ ਨਾਲ ਬਾਲੀਵੁੱਡ ਜਗਤ ‘ਚ ਆਪਣਾ ਡੈਬਿਊ ਕੀਤਾ ਸੀ। ਇਹ ਫ਼ਿਲਮ ਬਾਕਸ ਆਫਿਸ ਤੇ ਕੁਝ ਜ਼ਿਆਦਾ ਕਮਾਲ ਨਹੀਂ ਸੀ ਦਿਖਾ ਪਾਈ । ਪਰ ਕਰਣ ਦਿਓਲ ਦੀ ਝੋਲੀ ਕਈ ਫ਼ਿਲਮੀ ਪ੍ਰੋਜੈਕਟ ਜ਼ਰੂਰ ਪੈ ਗਏ। ਬਹੁਤ ਜਲਦ ਉਹ ਆਪਣੀ ਇੱਕ ਹੋਰ ਨਵੀਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਨੇ। ਉਹ ਕਮੇਡੀ ਤੇ ਕ੍ਰਾਈਮ ਵਾਲੀ ਫ਼ਿਲਮ ‘Velley in Delhi’ ‘ਚ ਨਜ਼ਰ ਆਉਂਣਗੇ ।

sunny and karan deol image source- instagram
ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਦੇ ਆਉਣ ਵਾਲੇ ਨਵੇਂ ਗੀਤ ‘Unforgettable 1998 Love Story’ ਦਾ ਟੀਜ਼ਰ ਹੋਇਆ ਰਿਲੀਜ਼, ਪੁਰਾਣੇ ਸਮੇਂ ਦੀ ਲਵ ਸਟੋਰੀ ਛੂਹ ਰਹੀ ਹੈ ਦਰਸ਼ਕਾਂ ਦੇ ਦਿਲਾਂ ਨੂੰ, ਦੇਖੋ ਟੀਜ਼ਰ
ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਨਵੇਂ ਗੀਤ ‘ਤੇਰੇ ਲਾਰੇ’ ਦਾ ਹੋਇਆ ਐਲਾਨ, ਜਾਣੋ ਉਹ ਖ਼ਾਸ ਗੱਲਾਂ ਜੋ ਇਸ ਗੀਤ ਨੂੰ ਬਣਾ ਰਹੀਆਂ ਨੇ ਖ਼ਾਸ
karan deol new image image source- instagram
ਜਿਸ ਕਰਕੇ ਕਰਣ ਦਿਓਲ ਨੇ ਆਪਣੀ ਨਵੀਂ ਲੁੱਕ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ। ਜਿਸ ‘ਚ ਕਰਣ ਦੇ ਲੰਬੇ ਵਾਲ ਤੇ ਵਧੀ ਹੋਈ ਦਾੜ੍ਹੀ ਨਜ਼ਰ ਆ ਰਹੀ ਹੈ। ਤਸਵੀਰ ‘ਚ ਉਨ੍ਹਾਂ ਨੇ ਚਿੱਟੇ ਰੰਗ ਦੀ ਸ਼ਰਟ ਦੇ ਨਾਲ ਬਲੈਕ ਰੰਗ ਦੀ ਪੈਟ ਪਾਈ ਹੋਈ ਹੈ। ਪ੍ਰਸ਼ੰਸਕਾਂ ਨੂੰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਇਸ ਤਸਵੀਰ ‘ਚ ਉਹ ਆਪਣੇ ਪਾਪਾ ਸੰਨੀ ਦਿਓਲ ਵਰਗਾ ਲੱਗ ਰਿਹਾ ਹੈ। ਇੱਕ ਯੂਜ਼ਰ ਨੇ ਕਿਹਾ ਹੈ ਕਿ ਇੱਕ ਦਮ ਆਪਣੇ ਪਿਤਾ ਵਰਗੇ. ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ਵਧੀਆ ਲੁੱਕ ਆਪਣੇ ਪਿਤਾ ਵਾਂਗ..’ ।
karan deol comments image source- instagram
ਕਰਣ ਦਿਓਲ ਆਪਣੀ ਆਉਣ ਵਾਲੀ ਫ਼ਿਲਮ ‘ਅਪਨੇ-2’ ‘ਚ ਨਿਭਾਉਣ ਵਾਲੇ ਕਿਰਦਾਰ ਦੀ ਤਿਆਰੀ ਕਰ ਰਹੇ ਨੇ। ਇਸ ਫ਼ਿਲਮ ‘ਚ ਉਹ ਮੁੱਕੇਬਾਜ਼ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਵੇਗਾ।  
 
View this post on Instagram
 

A post shared by Karan Deol (@imkarandeol)

0 Comments
0

You may also like