Advertisment

ਹੁਣ ਕਰਣ ਜੌਹਰ ਦੇ ਘਰ ’ਚ ਪਾਏ ਗਏ ਦੋ ਕੋਰੋਨਾ ਪਾਜ਼ਟਿਵ, ਖੁਦ ਦਿੱਤੀ ਜਾਣਕਾਰੀ

author-image
By Rupinder Kaler
New Update
ਹੁਣ ਕਰਣ ਜੌਹਰ ਦੇ ਘਰ ’ਚ ਪਾਏ ਗਏ ਦੋ ਕੋਰੋਨਾ ਪਾਜ਼ਟਿਵ, ਖੁਦ ਦਿੱਤੀ ਜਾਣਕਾਰੀ
Advertisment
ਭਾਰਤ ਵਿੱਚ ਕੋਰੋਨਾ ਵਾਇਰਸ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ । ਦੋ ਦਿਨ ਪਹਿਲਾਂ ਜਿੱਥੇ ਅਦਾਕਾਰ ਕਿਰਨ ਕੁਮਾਰ ਦੇ ਕੋਰੋਨਾ ਪਾਜ਼ਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਉੱਥੇ ਹੁਣ ਫ਼ਿਲਮ ਮੇਕਰ ਕਰਣ ਜੌਹਰ ਦੇ ਘਰ ਕੰਮ ਕਰਨ ਵਾਲੇ ਸਟਾਫ ਵਿੱਚੋਂ ਦੋ ਲੋਕ ਕੋਰੋਨਾ ਪਾਜ਼ਟਿਵ ਪਾਏ ਗਏ ਹਨ । ਇਸ ਗੱਲ ਦੀ ਜਾਣਕਾਰੀ ਕਰਣ ਜੌਹਰ ਨੇ ਖੁਦ ਦਿੱਤੀ ਹੈ । https://www.instagram.com/p/CAnPdr8Jsfz/ ਕਰਣ ਜੌਹਰ ਦਾ ਬੀਤੇ ਦਿਨ ਜਨਮ ਦਿਨ ਸੀ । ਕਰਣ ਜੌਹਰ ਨੇ ਦੱਸਿਆ ਹੈ ਕਿ ‘ਮੇਰੇ ਘਰ ਵਿੱਚ ਕੰਮ ਕਰਨ ਵਾਲੇ ਦੋ ਲੋਕਾਂ ਦਾ ਕੋਵਿਡ-19 ਟੈਸਟ ਪਾਜ਼ਟਿਵ ਆਇਆ ਹੈ । ਉਹਨਾਂ ਲੋਕਾਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ ਤੇ ਇਸ ਦੀ ਜਾਣਕਾਰੀ ਬੀਐੱਮਸੀ ਨੂੰ ਦੇ ਦਿੱਤੀ ਗਈ ਹੈ । ਪਰਿਵਾਰ ਦੇ ਸਾਰੇ ਮੈਂਬਰ ਤੇ ਸਟਾਫ ਦੇ ਹੋਰ ਲੋਕ ਸਾਰੇ ਸੁਰੱਖਿਅਤ ਹਨ । https://twitter.com/karanjohar/status/1264942040199999490 ਹਰ ਇੱਕ ਦਾ ਟੈਸਟ ਨੈਗਟਿਵ ਆਇਆ ਹੈ, ਇਸ ਦੇ ਬਾਵਜੂਦ ਹਰ ਕੋਈ 14 ਦਿਨਾਂ ਲਈ ਇਕਾਂਤਵਾਸ ਵਿੱਚ ਚਲਾ ਗਿਆ ਹੈ’ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਕਈ ਸਿਤਾਰੇ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ । ਬੀਤੇ ਦਿਨ ਬੌਨੀ ਕਪੂਰ ਦੇ ਘਰ ਵਿੱਚ ਕੰਮ ਕਰਨ ਵਾਲੇ ਨੌਕਰ ਵੀ ਕੋਰੋਨਾ ਪਾਜ਼ਟਿਵ ਪਾਏ ਗਏ ਸਨ। https://twitter.com/karanjohar/status/1259365169374756866
Advertisment

Stay updated with the latest news headlines.

Follow us:
Advertisment
Advertisment
Latest Stories
Advertisment