ਕਰੀਨਾ ਕਪੂਰ ਦੇ ਛੋਟੇ ਬੇਟੇ ਨੂੰ ਵੇਖਣ ਲਈ ਪਹੁੰਚੇ ਕਰਣ ਜੌਹਰ ਅਤੇ ਮਨੀਸ਼ ਮਲਹੋਤਰਾ, ਵੀਡੀਓ ਵਾਇਰਲ

written by Shaminder | March 05, 2021

ਅਦਾਕਾਰਾ ਕਰੀਨਾ ਕਪੂਰ ਖ਼ਾਨ ਜਿਨ੍ਹਾਂ ਦੇ ਘਰ ਬੀਤੇ ਦਿਨੀਂ ਬੇਟੇ ਨੇ ਜਨਮ ਲਿਆ ਹੈ ।ਉਨ੍ਹਾਂ ਦੇ ਬੇਟੇ ਨੂੰ ਵੇਖਣ ਲਈ ਬਾਲੀਵੁੱਡ ਸੈਲੀਬ੍ਰੇਟੀਜ਼ ਪਹੁੰਚ ਰਹੇ ਹਨ । ਕਰਣ ਜੌਹਰ ਅਤੇ ਮਨੀਸ਼ ਮਲਹੋਤਰਾ ਵੀ ਕਰੀਨਾ ਕਪੂਰ ਦੇ ਬੇਟੇ ਨੂੰ ਵੇਖਣ ਲਈ ਪਹੁੰਚੇ ।

Karan Image From voompla’s Instagram

ਹੋਰ ਪੜ੍ਹੋ : ਅਦਾਕਾਰਾ ਸ਼ਮਿਤਾ ਸ਼ੈੱਟੀ ਨੇ ਕਿਉਂ ਨਹੀਂ ਕਰਵਾਇਆ ਵਿਆਹ ? ਦੱਸੀ ਇਹ ਵਜ੍ਹਾ

Manish Image From voompla’s Instagram

ਦੋਵੇਂ ਜਣੇ ਗਿਫਟਸ ਲੈ ਕੇ ਕਰੀਨਾ ਨੂੰ ਵਧਾਈ ਦੇਣ ਲਈ ਪਹੁੰਚੇ । ਦੋਵਾਂ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਸਪਾਟ ਕੀਤਾ ਗਿਆ । ਜਿਸ ਦੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਹਨ ।

Manish and karan Image From voompla’s Instagram

ਕਰੀਨਾ ਕਪੂਰ  ਨੇ ਸੈਫ ਅਲੀ ਖ਼ਾਨ ਦੇ ਨਾਲ ਵਿਆਹ ਕਰਵਾਇਆ ਹੈ । ਕਰੀਨਾ ਕਪੂਰ ਖਾਨ ਨੇ ਬਾਲੀਵੁੱਡ ‘ਚ ਆਪਣੀਆਂ ਫ਼ਿਲਮਾਂ ਦੇ ਨਾਲ ਖ਼ਾਸ ਪਛਾਣ ਬਣਾਈ ਹੈ ਅਤੇ ਜਲਦ ਹੀ ਉਹ ਆਮਿਰ ਖ਼ਾਨ ਦੇ ਨਾਲ ਲਾਲ ਸਿੰਘ ਚੱਢਾ ਫ਼ਿਲਮ ‘ਚ ਨਜ਼ਰ ਆਉਣਗੇ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣਗੇ ।

 

View this post on Instagram

 

A post shared by Voompla (@voompla)

ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਕਰੀਨਾ ਕਪੂਰ ਇਸ ਤੋਂ ਪਹਿਲਾਂ ਇੱਕ ਬੇਟੇ ਤੈਮੂਰ ਦੀ ਮਾਂ ਹੈ ।

 

0 Comments
0

You may also like