ਫੋਟੋ 'ਚ ਨਜ਼ਰ ਆ ਰਿਹਾ ਇਹ ਬੱਚਾ ਅੱਜ ਹੈ ਵੱਡਾ ਸਟਾਰ, ਆਲੀਆ ਤੋਂ ਲੈ ਕੇ ਸ਼ਾਹਰੁਖ ਤੱਕ ਕਈ ਨਾਮੀ ਕਲਾਕਾਰਾਂ ਤੋਂ ਕਰਵਾ ਚੁੱਕਿਆ ਹੈ ਐਕਟਿੰਗ, ਕੀ ਤੁਸੀਂ ਜਾਣਦੇ ਹੋ?

written by Lajwinder kaur | August 16, 2022

ਸੋਸ਼ਲ ਮੀਡੀਆ ਉੱਤੇ ਬਾਲੀਵੁੱਡ ਹਸਤੀਆਂ ਨਾਲ ਜੁੜੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਤੱਕ ਆਸਾਨੀ ਨਾਲ ਪਹੁੰਚ ਜਾਂਦੀਆਂ ਹਨ। ਕਈ ਵਾਰ ਸੈਲੀਬ੍ਰਿਟੀਜ਼ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਆਪਣੇ ਬਾਰੇ ਅਪਡੇਟ ਦਿੰਦੇ ਹਨ। ਕਲਾਕਾਰਾਂ ਦੀਆਂ ਪੁਰਾਣੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਹਨ।

ਹੋਰ ਪੜ੍ਹੋ : ਢਿੱਲੇ-ਢਾਲੇ ਕੱਪੜਿਆਂ 'ਚ ਏਅਰਪੋਰਟ ਪਹੁੰਚੀ ਕੈਟਰੀਨਾ ਕੈਫ, ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਫਿਰ ਲਗਾਇਆ ਪ੍ਰੈਗਨੈਂਸੀ ਦਾ ਅੰਦਾਜ਼ਾ

old pic of karan johar image source instagram

ਇਸੇ ਤਰ੍ਹਾਂ ਬਾਲੀਵੁੱਡ ਦੀਆਂ ਕਈ ਹਸਤੀਆਂ ਦੀਆਂ ਬਚਪਨ ਦੀਆਂ ਤਸਵੀਰਾਂ ਵੀ ਅਚਾਨਕ ਸੋਸ਼ਲ ਮੀਡੀਆ 'ਤੇ ਆ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਉਨ੍ਹਾਂ ਨੂੰ ਪਛਾਣਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਹੀ ਇੱਕ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਦੀ ਬਚਪਨ ਦੀ ਫੋਟੋ ਇਸ ਸਮੇਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

karan johar childhood pic-min image source instagram

ਫੋਟੋ ਵਿੱਚ ਤੁਸੀਂ ਇੱਕ ਬੱਚੇ ਨੂੰ ਦੇਖ ਸਕਦੇ ਹੋ, ਜਿਸ ਵਿੱਚ ਉਹ ਇੱਕ ਸਵੈਟਰ ਵਿੱਚ ਨਜ਼ਰ ਆ ਰਿਹਾ ਹੈ। ਇਹ ਬੱਚਾ ਕੈਮਰੇ ਵੱਲ ਦੇਖ ਕੇ ਬਹੁਤ ਪਿਆਰ ਨਾਲ ਮੁਸਕਰਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਬੱਚਾ ਅੱਜ ਦੇ ਸਮੇਂ ਵਿੱਚ ਬਾਲੀਵੁੱਡ ਦੇ ਸਫਲ ਨਿਰਦੇਸ਼ਕਾਂ ਵਿੱਚੋਂ ਇੱਕ ਹੈ। ਆਲੀਆ ਭੱਟ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਉਨ੍ਹਾਂ ਨਾਲ ਕੰਮ ਕਰ ਚੁੱਕੇ ਹਨ। ਜੇਕਰ ਤੁਸੀਂ ਅਜੇ ਵੀ ਉਸ ਨੂੰ ਨਹੀਂ ਪਛਾਣਦੇ ਤਾਂ ਦੱਸ ਦੇਈਏ ਕਿ ਇਹ ਬੱਚਾ ਕੋਈ ਹੋਰ ਨਹੀਂ ਬਲਕਿ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਹੈ। ਕਰਨ ਜੌਹਰ ਦੀ ਇਹ ਫੋਟੋ ਬਹੁਤ ਪਿਆਰੀ ਹੈ।

old pic of karan johar image source instagram

ਕਰਨ ਜੌਹਰ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ 'ਚ ਸਰਗਰਮ ਹਨ। ਏਨੀਂ ਦਿਨੀਂ ਉਹ ਆਪਣੇ ਚਰਚਿਤ ਚੈੱਟ ਸ਼ੋਅ ਕੌਫੀ ਵਿਦ ਕਰਨ ਨੂੰ ਲੈ ਕੇ ਖੂਬ ਸੁਰਖੀਆਂ ‘ਚ ਹਨ। ਦੱਸ ਦਈਏ ਕਰਨ ਜੌਹਰ ਕਈ ਬਾਲੀਵੁੱਡ ਫਿਲਮਾਂ ਜਿਵੇਂ ਕਿ ਕੁਛ ਕੁਛ ਹੋਤਾ ਹੈ, ਕਭੀ ਖੁਸ਼ੀ ਕਭੀ ਗਮ, ਏ ਦਿਲ ਹੈ ਮੁਸ਼ਕਿਲ, ਸਟੂਡੈਂਟ ਆਫ ਦਿ ਈਅਰ ਆਦਿ ਦਾ ਨਿਰਦੇਸ਼ਨ ਕੀਤਾ ਹੈ। ਬਹੁਤ ਜਲਦ ਉਹ ਰਣਵੀਰ ਸਿੰਘ ਤੇ ਆਲੀਆ ਭੱਟ ਦੇ ਨਾਲ  ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

 

 

View this post on Instagram

 

A post shared by Karan Johar (@karanjohar)

You may also like