"ਲਾਲ ਦੁਪੱਟੇ ਵਾਲੀ" ਗੀਤ 'ਤੇ ਕਰਨ ਜੌਹਰ ਦਾ ਡਾਂਸ ਵੀਡੀਓ ਵਾਇਰਲ

Written by  Gourav Kochhar   |  June 24th 2018 08:55 AM  |  Updated: June 24th 2018 08:55 AM

"ਲਾਲ ਦੁਪੱਟੇ ਵਾਲੀ" ਗੀਤ 'ਤੇ ਕਰਨ ਜੌਹਰ ਦਾ ਡਾਂਸ ਵੀਡੀਓ ਵਾਇਰਲ

ਐਵਾਰਡ ਨਾਈਟ 'ਚ ਨਿਰਮਾਤਾ ਕਰਨ ਜੌਹਰ ਨੇ ਫਿਲਮ 'ਆਂਖੇ' ਦੇ ਗੀਤ 'ਤੇ ਡਾਂਸ ਕੀਤਾ। ਕਰਨ ਗੁਲਾਬੀ ਰੰਗ ਦਾ ਕੋਟ ਪਹਿਨੇ ਇਸ ਇਵੈਂਟ 'ਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਦੌਰਾਨ ਉਹ ਅਰਜੁਨ ਕਪੂਰ arjun kapoor ਨਾਲ ਇਸ ਫਿਲਮ ਦੇ ਗੀਤ 'ਓ ਲਾਲ ਦੁਪੱਟੇ ਵਾਲੀ ਤੇਰਾ ਨਾਂ ਤੋਂ ਬਤਾਂ' 'ਤੇ ਡਾਂਸ ਕਰਦੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਕਰਨ ਦਾ ਇਹ ਅੰਦਾਜ਼ ਵਾਇਰਲ ਹੋ ਰਿਹਾ ਹੈ। ਸਾਲ 1993 'ਚ ਆਈ ਫਿਲਮ 'ਆਂਖੇ' ਦੇ ਇਸ ਗੀਤ ਨੂੰ ਗੋਵਿੰਦਾ ਅਤੇ ਚੰਕੀ ਪਾਂਡੇ 'ਤੇ ਫਿਲਮਾਇਆ ਗਿਆ ਸੀ। ਅਰਜੁਨ ਅਤੇ ਕਰਨ Karan Johar ਦੀ ਇਸ ਮਸਤੀ 'ਚ ਆਈਫਾ ਨਾਈਟ ਦੇ ਹੋਸਟ ਆਯੁਸ਼ਮਾਨ ਖੁਰਾਨਾ ਅਤੇ ਕਾਰਤਿਕ ਆਰਯਨ ਨੇ ਖੂਬ ਸਾਥ ਦਿੱਤਾ।

https://www.instagram.com/p/BkW7L93nr0h/?utm_source=ig_embed

ਦੱਸਣਯੋਗ ਹੈ ਕਿ ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਅੰਤਰ ਰਾਸ਼ਰਟੀ ਭਾਰਤੀ ਫਿਲਮ ਐਵਾਰਡਜ਼ ਸਮਾਰੋਹ 3 ਦਿਨ ਤੱਕ ਚੱਲੇਗਾ। ਕਰਨ Karan Johar, ਰਣਬੀਰ ਕਪੂਰ, ਸ਼ਾਹਿਦ ਕਪੂਰ, ਕ੍ਰਿਤੀ ਸੈਨਨ, ਬੌਬੀ ਦਿਓਲ ਅਤੇ ਨੁਸਰਤ ਬਰੂਚਾ ਵਰਗੇ ਸਟਾਰਜ਼ ਆਈਫਾ 'ਚ ਪਰਫਾਰਮ ਕਰਦੇ ਨਜ਼ਰ ਆਉਣਗੇ।

karan johar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network