ਕਰਣ ਜੋਹਰ ਦੇ ਬੱਚਿਆਂ ਨੂੰ ਪਸੰਦ ਨਹੀਂ ਉਹਨਾਂ ਦੇ ਰੰਗੀਨ ਕੱਪੜੇ, ਬੇਟੇ ਨੇ ਵੀਡੀਓ ’ਚ ਕਹੀ ਵੱਡੀ ਗੱਲ, ਫ਼ਿਲਮੀ ਸਿਤਾਰਿਆਂ ਨੇ ਕਮੈਂਟ ਕਰਕੇ ਕਰਣ ਨੂੰ ਦਿੱਤੀ ਇਹ ਸਲਾਹ

Written by  Rupinder Kaler   |  April 03rd 2020 03:41 PM  |  Updated: April 03rd 2020 03:41 PM

ਕਰਣ ਜੋਹਰ ਦੇ ਬੱਚਿਆਂ ਨੂੰ ਪਸੰਦ ਨਹੀਂ ਉਹਨਾਂ ਦੇ ਰੰਗੀਨ ਕੱਪੜੇ, ਬੇਟੇ ਨੇ ਵੀਡੀਓ ’ਚ ਕਹੀ ਵੱਡੀ ਗੱਲ, ਫ਼ਿਲਮੀ ਸਿਤਾਰਿਆਂ ਨੇ ਕਮੈਂਟ ਕਰਕੇ ਕਰਣ ਨੂੰ ਦਿੱਤੀ ਇਹ ਸਲਾਹ

ਲਾਕਡਾਊਨ ਕਰਕੇ ਏਨੀਂ ਦਿਨੀਂ ਫ਼ਿਲਮ ਮੇਕਰ ਕਰਨ ਜੌਹਰ ਤੇ ਆਪਣੇ ਬੱਚਿਆਂ ਰੂਹੀ ਤੇ ਯਸ਼ ਨਾਲ ਸਮਾਂ ਗੁਜ਼ਾਰ ਰਹੇ ਹਨ । ਇਸ ਸਭ ਦੇ ਚਲਦੇ ਕਰਨ ਜੌਹਰ ਲਗਾਤਾਰ ਆਪਣੇ ਬੱਚਿਆਂ ਦੀਆਂ ਵੀਡੀਓ ਬਣਾ ਕੇ ਸ਼ੇਅਰ ਕਰ ਰਹੇ ਹਨ । ਹਾਲ ਹੀ ਵਿੱਚ ਕਰਣ ਜੌਹਰ ਨੇ ਇੱਕ ਹੋਰ ਕਿਊਟ ਜਿਹੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਯਸ਼ ਤੇ ਰੂਹੀ ਕਰਣ ਨੂੰ ਸਿੰਪਲ ਕੱਪੜੇ ਪਹਿਨਣ ਦੀ ਸਲਾਹ ਦੇ ਰਹੇ ਹਨ । ਇਸ ਵੀਡੀਓ ਵਿੱਚ ਕਰਣ ਆਪਣੇ ਬੱਚਿਆਂ ਦੇ ਨਾਲ ਆਪਣੇ ਕੱਪੜੇ ਦਿਖਾਉਂਦੇ ਹਨ ।

https://www.instagram.com/p/B-fKVrZpW5E/

ਕਰਣ ਆਪਣੇ ਬੱਚਿਆਂ ਨੂੰ ਪੁੱਛਦੇ ਹਨ ਕਿ ਰੂਹੀ ਤੁਹਾਨੂੰ ਡੈਡ ਦੇ ਕੱਪੜੇ ਪਸੰਦ ਹਨ, ਰੂਹੀ ਸਿੱਧੀ ਨਾਂਹ ਕਰ ਦਿੰਦੀ ਹੈ । ਜਿਸ ਤੋਂ ਬਾਅਦ ਉਹ ਯਸ਼ ਤੋਂ ਪੁੱਛਦੇ ਹਨ, ਯਸ਼ ਤਾਂ ਫਿਰ ਡੈਡ ਨੂੰ ਕੀ ਪਹਿਨਣਾ ਚਾਹੀਦਾ ਹੈ ? ਇਸ ਦੇ ਜਵਾਬ ਵਿੱਚ ਯਸ਼ ਕਹਿੰਦਾ ਹੈ ਸਿੰਪਲ ਕਲੌਥ । ਯਸ਼ ਦਾ ਜਵਾਬ ਸੁਣਕੇ ਕਰਣ ਖੂਬ ਹੱਸਦੇ ਹਨ । ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B-bduarJNda/?utm_source=ig_embed

ਇਸ ਵੀਡੀਓ ਤੇ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੀ ਕਮੈਂਟ ਕੀਤਾ ਹੈ, ਉਹਨਾਂ ਨੇ ਲਿਖਿਆ ਹੈ ‘ਮੈਂ ਯਸ਼ ਦੀ ਗੱਲ ਨਾਲ ਸਹਿਮਤ ਹਾਂ’ । ਇਸੇ ਤਰ੍ਹਾਂ ਅਰਜੁਨ ਕਪੂਰ ਨੇ ਵੀ ਕਿਹਾ ਹੈ ‘ਮੈਂ ਯਸ਼ ਨਾਲ ਐਗਰੀ ਹਾਂ, ਸਾਨੂੰ ਥੋੜੀ ਸਿੰਪਲ ਲੁੱਕ ਦਿਓ’। ਇਸ ਵੀਡੀਓ ’ਤੇ ਬਹੁਤ ਸਾਰੇ ਫ਼ਿਲਮੀ ਸਿਤਾਰਿਆਂ ਨੇ ਵੀ ਕਮੈਂਟ ਕੀਤੇ ਹਨ ।

https://www.instagram.com/p/B-eBk3GJNF3/

https://www.instagram.com/p/B-gxGo0J5b8/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network