ਇਸ ਹੀਰੋ ਦੀ ਪਤਨੀ ਦੇ ਪਿਆਰ ਵਿੱਚ ਪਾਗਲ ਸਨ ਕਰਣ ਜੌਹਰ, ਦਿਲ ਟੁੱਟਣ ਤੋਂ ਬਾਅਦ ਅੱਜ ਤੱਕ ਨਹੀਂ ਕਰਵਾਇਆ ਵਿਆਹ

Written by  Rupinder Kaler   |  May 25th 2020 12:11 PM  |  Updated: May 25th 2020 12:11 PM

ਇਸ ਹੀਰੋ ਦੀ ਪਤਨੀ ਦੇ ਪਿਆਰ ਵਿੱਚ ਪਾਗਲ ਸਨ ਕਰਣ ਜੌਹਰ, ਦਿਲ ਟੁੱਟਣ ਤੋਂ ਬਾਅਦ ਅੱਜ ਤੱਕ ਨਹੀਂ ਕਰਵਾਇਆ ਵਿਆਹ

ਡਾਇਰੈਕਟਰ-ਪ੍ਰੋਡਿਊਸਰ ਕਰਣ ਜੌਹਰ ਦਾ 25 ਮਈ 1972 ਨੂੰ ਜਨਮ ਹੋਇਆ ਸੀ, ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 17 ਸਾਲ ਦੀ ਉਮਰ ਵਿੱਚ ਦੂਰਦਰਸ਼ਨ ਦੇ ਸੀਰੀਅਲ ਇੰਦਰਧਨੁਸ਼ ਤੋਂ ਕੀਤਾ ਸੀ । ਇਸ ਸ਼ੋਅ ਨੂੰ ਆਨੰਦ ਮਹਿੰਦਰਾ ਨੇ ਡਾਇਰੈਕਟ ਕੀਤਾ ਸੀ । ਕਰਣ ਜੌਹਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਟਵਿੰਕਲ ਖੰਨਾ ਇਹ ਇੱਕ ਉਹ ਔਰਤ ਹੈ, ਜਿਸ ਨਾਲ ਉਹਨਾਂ ਨੂੰ ਪਿਆਰ ਹੋਇਆ ਸੀ ।

https://www.instagram.com/p/B9bHj5XpW2p/

ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਸਿਰਫ਼ ਉਸ ਨੂੰ ਹੀ ਪਿਆਰ ਕੀਤਾ ਹੈ । ਕਰਣ ਦੋ ਬੱਚਿਆਂ ਦੇ ਪਿਤਾ ਹਨ ਪਰ ਹਾਲੇ ਤੱਕ ਉਹਨਾਂ ਨੇ ਵਿਆਹ ਨਹੀਂ ਕੀਤਾ, ਕਿਹਾ ਜਾਂਦਾ ਹੈ ਕਰਣ ਜੌਹਰ ਦੇ ਵਿਆਹ ਨਾ ਕਰਨ ਦਾ ਕਾਰਨ ਵੀ ਟਵਿੰਕਲ ਖੰਨਾ ਹੀ ਹੈ । 2015 ਵਿੱਚ ਟਵਿੰਕਲ ਖੰਨਾ ਦੀ ਕਿਤਾਬ ਦੀ ਲਾਂਚਿੰਗ ਦੌਰਾਨ ਕਰਣ ਨੇ ਦੱਸਿਆ ਸੀ ਕਿ ਟਵਿੰਕਲ ਉਹ ਕੁੜੀ ਸੀ, ਜਿਸ ਦੇ ਪਿਆਰ ਵਿੱਚ ਉਹ ਪਾਗਲ ਸਨ ।

ਉਸ ਸਮੇਂ ਉਹ ਦੋਵੇਂ ਬੋਰਡਿੰਗ ਸਕੂਲ ਵਿੱਚ ਪੜ੍ਹਦੇ ਸਨ । ਕਰਣ ਨੇ ਟਵਿੰਕਲ ਤੇ ਉਸ ਦਾ ਦਿਲ ਤੋੜਨ ਦਾ ਦੋਸ਼ ਵੀ ਲਗਾਇਆ । ਦਰਅਸਲ ਟਵਿੰਕਲ ਤੇ ਕਰਣ ਇੱਕ ਹੀ ਸਕੂਲ ਵਿੱਚ ਪੜ੍ਹੇ ਹਨ ।

ਟਵਿੰਕਲ ਨੂੰ ਉਸ ਸਮੇਂ ਪਤਾ ਸੀ ਕਿ ਕਰਣ ਉਸ ਨੂੰ ਪਸੰਦ ਕਰਦੇ ਹਨ, ਪਰ ਇਸ ਰਿਸ਼ਤੇ ਨੂੰ ਲੈ ਕੇ ਉਹ ਕਦੇ ਵੀ ਅੱਗੇ ਨਹੀਂ ਵਧੇ ਤੇ ਹਮੇਸ਼ਾ ਦੋਸਤ ਰਹੇ । ਅਕਸ਼ੇ ਕੁਮਾਰ ਵੀ ਇਸ ਗੱਲ ਨੂੰ ਜਾਣਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network