Advertisment

ਕਰਨ ਜੌਹਰ ਨੇ ਪੋਸਟਰ ਸਾਂਝੇ ਕਰਕੇ ਰਵੀਲ ਕੀਤੇ ਕਲੰਕ ਦੇ ਅਹਿਮ ਕਿਰਦਾਰ

author-image
By Lajwinder kaur
New Update
ਕਰਨ ਜੌਹਰ ਨੇ ਪੋਸਟਰ ਸਾਂਝੇ ਕਰਕੇ ਰਵੀਲ ਕੀਤੇ ਕਲੰਕ ਦੇ ਅਹਿਮ ਕਿਰਦਾਰ
Advertisment
ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਤੇ ਅਦਾਕਾਰ ਕਰਨ ਜੌਹਰ ਜਿਹਨਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਆਉਣ ਵਾਲੀ ਮੂਵੀ ਕਲੰਕ ਦੇ ਬੈਕ ਟੂ ਬੈਕ ਤਿੰਨ ਪੋਸਟਰ ਰਿਲੀਜ਼ ਕੀਤੀ ਹਨ। ਤਿੰਨੋਂ ਹੀ ਪੋਸਟਰਾਂ 'ਚ ਵਰੁਣ ਧਵਨ, ਆਦਿਤਿਆ ਰਾਏ ਕਪੂਰ ਤੇ ਸੰਜੇ ਦੱਤ ਦੀ ਬਹੁਤ ਹੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ।
Advertisment
ਹੋਰ ਵੇਖੋ:ਗਿੱਪੀ ਗਰੇਵਾਲ ਵੱਲੋਂ ਫੈਨਜ਼ ਲਈ ਇੱਕ ਹੋਰ ਸੌਗਾਤ, ਨਵੀਂ ਮੂਵੀ ਦਾ ਕੀਤਾ ਐਲਾਨ ਆਓ ਤੁਹਾਨੂੰ ਦੱਸਦੇ ਹਾਂ ਫ਼ਿਲਮ ਕਲੰਕ ਦੇ ਕਿਰਦਾਰਾਂ ਬਾਰੇ, ਸਭ ਤੋਂ ਪਹਿਲਾਂ ਕਰਨ ਜੌਹਰ ਨੇ ਵਰੁਣ ਧਵਨ ਦਾ ਪੋਸਟਰ ਸ਼ੇਅਰ ਕੀਤਾ ਹੈ ਤੇ ਲਿਖਿਆ ਹੈ, ‘ਪੇਸ਼ ਹੈ ਵਰੁਣ ਧਵਨ ਏਸ ਜ਼ਫਰ! ਉਹ ਜ਼ਿੰਦਗੀ ਅਤੇ ਖਤਰੇ ਦੇ ਨਾਲ ਮਖੌਲਾਂ ਕਰਦਾ ਹੈ.. ! #MenOfKalank #Kalank’ । ਜਿਸ ਤੋਂ ਪਤਾ ਚੱਲਦਾ ਹੈ ਕਿ ਵਰੁਣ ਧਵਨ ਕਲੰਕ ਮੂਵੀ ‘ਚ ਜ਼ਫਰ ਨਾਮ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
Advertisment
ਕਰਨ ਜੌਹਰ ਨੇ ਕੁਝ ਸਮੇਂ ਬਾਅਦ ਇੱਕ ਹੋਰ ਪੋਸਟਰ ਸ਼ੇਅਰ ਕੀਤਾ ਹੈ ਜੋ ਕਿ ਆਦਿਤਿਆ ਰਾਏ ਕਪੂਰ ਦਾ ਹੈ ਜਿਹੜੇ ਇਸ ਮੂਵੀ ‘ਚ ਦੇਵ ਚੌਧਰੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸੰਜੇ ਦੱਤਾ ਦਾ ਵੀ ਪੋਸਟਰ ਰਿਲੀਜ਼ ਕੀਤਾ ਹੈ ਤੇ ਨਾਲ ਹੀ ਦੱਸਿਆ ਹੈ ਉਹ ਕਲੰਕ ਫ਼ਿਲਮ ‘ਚ ਬਲਰਾਜ ਚੌਧਰੀ ਦਾ ਕਿਰਦਾਰ ਪੇਸ਼ ਕਰਨਗੇ। ਕਲੰਕ ਮੂਵੀ ‘ਚ ਇੱਕ ਲੰਬੇ ਦਹਾਕੇ ਤੋਂ ਬਾਅਦ ਮਾਧੁਰੀ ਦੀਕਸ਼ਿਤ ਤੇ ਸੰਜੇ ਦੱਤਾ ਇੱਕਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਕਲੰਕ ਮੂਵੀ ‘ਚ ਆਲੀਆ ਭੱਟ ਤੇ ਸੋਨਾਕਸ਼ੀ ਸਿਨਹਾ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਕਰਨ ਜੌਹਰ ਨੇ ਬਹੁਤ ਹੀ ਭਾਵੁਕ ਮੈਸਜ ਦੇ ਨਾਲ ਆਪਣੀ ਮੂਵੀ ਕਲੰਕ ਦਾ ਫਸਟ ਲੁੱਕ ਸ਼ੇਅਰ ਕੀਤਾ ਹੈ। ਮਲਟੀਸਟਾਰਰ ਫ਼ਿਲਮ ਕਲੰਕ 19 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment