ਆਲੀਆ ਨੇ ਸ਼ਰਾਬ ਪੀ ਕੇ ਲਗਾ ਦਿੱਤਾ ਸੀ ਵਿੱਕੀ ਕੌਸ਼ਲ ਨੂੰ ਫੋਨ, ਕਰਨ ਦੇ ਸ਼ੋਅ ‘ਚ ਖੁੱਲ੍ਹੇ ਕਈ ਰਾਜ਼

written by Lajwinder kaur | August 17, 2022

ਕਰਨ ਜੌਹਰ ਦਾ ਰਿਆਲਟੀ ਚੈਟ ਸ਼ੋਅ 'ਕੌਫੀ ਵਿਦ ਕਰਨ' ਜੋ ਕਿ ਅਕਸਰ ਹੀ ਸੁਰਖੀਆਂ ‘ਚ ਰਹਿੰਦਾ ਹੈ। ਇਸ ਵਾਰ ਵੀ ਸੀਜ਼ਨ-7 ‘ਚ ਬਾਲੀਵੁੱਡ ਦੇ ਸਿਤਾਰੇ ਆਪਣੇ ਜਲਵੇ ਬਿਖੇਰ ਰਹੇ ਹਨ। ਸਿਤਾਰਿਆਂ ਦੀਆਂ ਲਵ ਸਟੋਰੀਜ਼ ਤੋਂ ਲੈ ਕੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੱਕ ਦੇ ਸਾਰੇ ਰਾਜ਼ ਇਸ ਸ਼ੋਅ 'ਚ ਸਾਹਮਣੇ ਆਉਂਦੇ ਹਨ।

ਸਿਧਾਰਥ ਮਲਹੋਤਰਾ ਅਤੇ ਵਿੱਕੀ ਕੌਸ਼ਲ ਦੇ ਇਸ ਐਪੀਸੋਡ 'ਚ ਕਈ ਰਾਜ਼ ਵੀ ਖੁੱਲ੍ਹਣ ਵਾਲੇ ਹਨ। ਸ਼ੋਅ ਦੇ ਪ੍ਰੋਮੋ ਵੀਡੀਓਜ਼ ਵਾਇਰਲ ਹੋ ਰਹੇ ਹਨ ਅਤੇ ਇਹ ਵਿਸ਼ੇਸ਼ ਐਪੀਸੋਡ 18 ਅਗਸਤ ਨੂੰ ਰਾਤ 12 ਵਜੇ OTT ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਕੀਤਾ ਜਾਵੇਗਾ।

ਹੋਰ ਪੜ੍ਹੋ : ‘ਪਿਆਰ ਤੇ ਜੁਦਾਈ’ ਦੇ ਦਰਦ ਨੂੰ ਬਿਆਨ ਕਰਦਾ ਫ਼ਿਲਮ ਮੋਹ ਦਾ ਟ੍ਰੇਲਰ ਹੋਇਆ ਰਿਲੀਜ਼, ਦਿਲ ਛੂਹ ਰਹੀ ਹੈ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਦੀ ਅਦਾਕਾਰੀ

Vicky Kaushal reveals on Koffee With Karan-min image source instagram

ਐਪੀਸੋਡ 'ਚ ਕਈ ਨਵੇਂ ਖੁਲਾਸੇ ਹੋਣ ਵਾਲੇ ਹਨ ਅਤੇ ਇਸ ਐਪੀਸੋਡ 'ਚ ਕਰਨ ਜੌਹਰ ਇਹ ਵੀ ਦੱਸਣਗੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਵਿੱਕੀ ਕੌਸ਼ਲ ਨੂੰ ਸ਼ਰਾਬ ਪੀ ਕੇ ਵਿਆਹ ਤੋਂ ਪਹਿਲਾਂ ਫੋਨ ਕੀਤਾ ਸੀ। ਕਰਨ ਜੌਹਰ ਨੇ ਕਿਹਾ, 'ਮੈਂ ਅਤੇ ਆਲੀਆ ਭੱਟ ਨੇ ਇੱਕ ਵਾਰ ਸ਼ਰਾਬ ਪੀਤੀ ਸੀ ਅਤੇ ਵਿੱਕੀ ਕੌਸ਼ਲ ਨੂੰ ਬੁਲਾਇਆ ਸੀ।‘

inside image of vicky and sidharth image source instagram

ਦੱਸਣਯੋਗ ਹੈ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ 9 ਦਸੰਬਰ 2021 ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਸਨ।

image source instagram

'ਕੌਫੀ ਵਿਦ ਕਰਨ' ਦੀ ਗੱਲ ਕਰੀਏ ਤਾਂ ਵਿੱਕੀ ਕੌਸ਼ਲ ਨੂੰ ਇਸ ਸ਼ੋਅ 'ਤੇ ਪਹਿਲੀ ਵਾਰ ਪਤਾ ਲੱਗਾ ਕਿ ਕੈਟਰੀਨਾ ਕੈਫ ਉਸ ਬਾਰੇ ਕੀ ਸੋਚਦੀ ਹੈ। ਵਿਆਹ ਤੋਂ ਬਾਅਦ ਵਿੱਕੀ ਕੌਸ਼ਲ ਪਹਿਲੀ ਵਾਰ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਨਜ਼ਰ ਆਏ ਹਨ। ਸ਼ੋਅ 'ਚ ਉਨ੍ਹਾਂ ਦੇ ਨਾਲ ਸਿਧਾਰਥ ਮਲਹੋਤਰਾ ਵੀ ਆਏ ਅਤੇ ਦੋਹਾਂ ਨੇ ਖੂਬ ਮਸਤੀ ਕੀਤੀ।

You may also like