
ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਅਤੇ ਫਰਾਹ ਖਾਨ ਇਸ ਸਮੇਂ ਆਪਣੇ ਇੱਕ ਪ੍ਰੋਜੈਕਟ ਨੂੰ ਲੈ ਅਮਰੀਕਾ ਗਏ ਹਨ। ਕਰਨ ਤੇ ਫਰਾਹ ਬਹੁਤ ਚੰਗੇ ਦੋਸਤ ਹਨ ਤੇ ਅਕਸਰ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰਦੇ ਹਨ। ਅਜਿਹੇ ਵਿੱਚ ਕਰਨ ਜੌਹਰ ਨੇ ਫਰਾਹ ਖਾਨਦੀ ਇੱਕ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ, ਜਿਸ ਨੂੰ ਵੇਖ ਕੇ ਫੈਨਜ਼ ਹੱਸ ਰਹੇ ਹਨ ਤੇ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ।
ਕਰਨ ਜੌਹਰ ਜੋ ਕਦੇ ਵੀ ਆਪਣੀ ਮਜ਼ੇਦਾਰ ਪੋਸਟ ਨਾਲ ਫਰਾਹ ਖਾਨ ਦੀਆਂ ਲੱਤਾਂ ਖਿੱਚਣ ਵਿੱਚ ਅਸਫਲ ਨਹੀਂ ਹੁੰਦੇ। ਕਰਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫਰਾਹ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਸਨੂੰ ਇੱਕ ਰੈਸਟੋਰੈਂਟ ਵਿੱਚ 'ਮੁਫਤ ਨਾਚੋਜ਼' ਮੰਗਦੀ ਹੋਈ ਨਜ਼ਰ ਆ ਰਹੀ ਹੈ।
ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਫਰਾਹ ਖਾਨ ਨੂੰ ਆਪਣੇ ਚਿਕਨ ਲੰਚ ਦੇ ਨਾਲ ਮੁਫਤ ਨਾਚੋਜ਼ ਦੀ ਮੰਗ ਕਰਦੇ ਹੋਏ ਸੁਣਿਆ ਜਾ ਸਕਦਾ ਹੈ, "ਕੀ ਮੈਨੂੰ ਛੋਟ ਦੇ ਤੌਰ 'ਤੇ ਕੁਝ ਮੁਫਤ ਨਾਚੋਜ਼ ਮਿਲ ਸਕਦੇ ਹਨ?" ਇਸ ਉੱਤੇ ਜਵਾਬ ਦਿੰਦੇ ਹੋਏ ਰੈਸਟੋਰੈਂਟ ਵਿੱਚ ਕੰਮ ਕਰਨ ਵਾਲਾ ਵਿਅਕਤੀ ਕਹਿੰਦਾ ਹੈ, ' ਮੁਆਫ ਕਰਨਾ ਅਜਿਹਾ ਨਹੀਂ ਹੋ ਸਕਦਾ, ਸਾਡੇ ਕੋਲ ਅਜਿਹੀ ਛੋਟ ਉਪਲਬਧ ਨਹੀਂ ਹੈ।'
ਵੀਡੀਓ ਦੇ ਵਿੱਚ ਫਰਾਹ ਨੇ ਬਾਰ-ਬਾਰ ਬੇਨਤੀ ਕਰਕੇ ਆਰਡਰ ਕਾਊਂਟਰ ਦੇ ਵਰਕਰ ਨੂੰ ਹੈਰਾਨ ਕਰ ਦਿੱਤਾ। ਰੀਲ ਦਾ ਕੈਪਸ਼ਨ ਕਰਨ ਦੁਆਰਾ ਲਿਖਿਆ ਗਿਆ ਸੀ, "ਇੱਕ ਲੈਣ-ਦੇਣ @farahkhankunder ਅਤੇ ਇੱਕ ਹੈਰਾਨ ਅਮਰੀਕੀ! ਪਰ ਉਹ ਇੱਕ ਜਾਇਜ਼ ਸਵਾਲ ਪੁੱਛਦੀ ਹੈ! ਤੁਹਾਡੇ ਵਿਚਾਰ??"
ਹੋਰ ਪੜ੍ਹੋ : Ranbir Alia Wedding: ਵਿਆਹ ਤੋਂ ਪਹਿਲਾਂ ਆਲਿਆ-ਰਣਬੀਰ ਪਿਤਾ ਰਿਸ਼ੀ ਕਪੂਰ ਲਈ ਕਰਨਗੇ ਖ਼ਾਸ ਪੂਜਾ
ਦੂਜੇ ਪਾਸੇ ਕਰਨ ਦੇ ਅਕਾਊਂਟ 'ਤੇ ਸ਼ੇਅਰ ਕੀਤੀ ਵੀਡੀਓ ਦੇਖ ਕੇ ਫਰਾਹ ਹੈਰਾਨ ਰਹਿ ਗਈ ਅਤੇ ਉਸ ਨੇ ਪੋਸਟ ਹੇਠ ਕਮੈਂਟ ਲਿਖਿਆ, ''ਤੁਸੀਂ ਇਸ ਨੂੰ ਕਿਵੇਂ ਪਾ ਸਕਦੇ ਹੋ???😂😂😂 ਪਰ ਮੈਂ ਇਹ ਤੁਹਾਡੇ ਫਾਇਦੇ ਲਈ ਕੀਤਾ ਸੀ। 😜
ਇਸ ਵੀਡੀਓ ਨੂੰ ਫੈਨਜ਼ ਅਤੇ ਬਾਲੀਵੁੱਡ ਸੈਲੇਬਸ ਬਹੁਤ ਪਸੰਦ ਕਰ ਰਹੇ ਹਨ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਲਿਖਿਆ ਭਾਰਤੀ ਸੈਲੀਬ੍ਰੀਟੀ ਵਿਦੇਸ਼ਾਂ ਵਿੱਚ ਜਾ ਕੇ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੇ ਹਨ 😂।
View this post on Instagram