ਕਰਨ ਜੌਹਰ ਦੀ ਫਿਲਮ ਗੁੰਜਨ ਸਕਸੈਨਾ ਇੱਕ ਵਾਰ ਫਿਰ ਵਿਵਾਦਾਂ ਵਿੱਚ, ਭੇਜਿਆ ਗਿਆ ਸੰਮਨ

written by Rupinder Kaler | December 26, 2020

ਕਰਨ ਜੌਹਰ ਦੀ ਫਿਲਮ ਗੁੰਜਨ ਸਕਸੈਨਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਈ ਹੈ । ਆਈ ਐਫ ਦਾ ਇਲਜ਼ਾਮ ਹੈ ਕਿ ਫਿਲਮ ਵਿਚ ਏਅਰ ਫੋਰਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ । ਇਸ ਸਭ ਦੇ ਇੰਡੀਅਨ ਸਿੰਗਰਜ਼ ਰਾਈਟਸ ਐਸੋਸੀਏਸ਼ਨ ਨੇ ਫਿਲਮ ਨਿਰਮਾਤਾ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। Janhvi-Kapoor ਹੋਰ ਪੜ੍ਹੋ :

karan-johar ਉਸਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਧਰਮਾ ਪ੍ਰੋਡਕਸ਼ਨ ਦੀ ਕੰਪਨੀ ਨੇ ਉਸਦੇ ਗਾਣੇ ਇਸਤੇਮਾਲ ਕੀਤੇ ਹਨ। ਬਾਰ ਅਤੇ ਬੈਂਚ ਦੀ ਰਿਪੋਰਟ ਮੁਤਾਬਕ, ਦਿੱਲੀ ਹਾਈ ਕੋਰਟ ਨੇ ਧਰਮਾ ਪ੍ਰੋਡਕਸ਼ਨ ਖਿਲਾਫ ਸੰਮਨ ਜਾਰੀ ਕੀਤਾ ਹੈ। ਸਿੰਗਰ ਐਸੋਸੀਏਸ਼ਨ ਦਾ ਇਲਜ਼ਾਮ ਹੈ ਕਿ ਫਿਲਮ 'ਚ ਤਿੰਨ ਗਾਣੇ ਏਜੀਓਜੀ, ਚੋਲੀ ਕੇ ਪਿੱਛੇ ਅਤੇ ਸਾਜਨ ਜੀ ਘਰ ਆਏ ਦੀ ਵਰਤੋਂ ਕੀਤੀ ਗਈ ਹੈ। karan-johar ਐਸੋਸੀਏਸ਼ਨ ਨੇ ਧਰਮਾ ਪ੍ਰੋਡਕਸ਼ਨ ਤੋਂ ਰਾਇਲਟੀ ਦੀ ਮੰਗ ਕੀਤੀ ਹੈ। ਹਾਲਾਂਕਿ ਧਰਮਾ ਪ੍ਰੋਡਕਸ਼ਨ ਦਾ ਕਹਿਣਾ ਹੈ ਕਿ ਫਿਲਮ ਵਿਚ ਪ੍ਰਫਾਰਮੈਂਸ ਲਾਈਵ ਨਹੀਂ ਸੀ, ਇਸ ਲਈ ਉਹ ਰਾਇਲਟੀ ਨਹੀਂ ਦੇਵੇਗਾ। ਇਸ ਮਾਮਲੇ ‘ਤੇ ਅਗਲੀ ਸੁਣਵਾਈ 12 ਮਾਰਚ 2021 ਨੂੰ ਹੈ। ਗੁੰਜਨ ਸਕਸੈਨਾ ਵਿੱਚ ਜਾਹਨਵੀ ਕਪੂਰ ਮੁੱਖ ਭੂਮਿਕਾ ਵਿੱਚ ਸੀ ਅਤੇ ਇਸ ਦੇ ਨਾਲ ਪੰਕਜ ਤ੍ਰਿਪਾਠੀ ਅਤੇ ਅੰਗਦ ਬੇਦੀ ਵੀ ਸਨ।

0 Comments
0

You may also like