ਤੇਜਸਵੀ ਦੇ ਘਰ ਤੱਕ ਜਾਣ ਲਈ ਕਰਨ ਕੁੰਦਰਾ ਨੇ ਪਪਰਾਜ਼ੀਸ ਨੂੰ ਮੁਆਫੀ ਮੰਗਣ ਲਈ ਕਿਹਾ

Written by  Pushp Raj   |  March 30th 2022 04:04 PM  |  Updated: March 30th 2022 04:04 PM

ਤੇਜਸਵੀ ਦੇ ਘਰ ਤੱਕ ਜਾਣ ਲਈ ਕਰਨ ਕੁੰਦਰਾ ਨੇ ਪਪਰਾਜ਼ੀਸ ਨੂੰ ਮੁਆਫੀ ਮੰਗਣ ਲਈ ਕਿਹਾ

ਜਿਥੇ ਇੱਕ ਪਾਸੇ ਪਪਰਾਜ਼ੀਸ ਲੋਕਾਂ ਤੱਕ ਬਾਲੀਵੁੱਡ ਦੀਆਂ ਖ਼ਬਰਾਂ ਪਹੁੰਚਾਉਂਦੇ ਹਨ, ਉਥੇ ਹੀ ਦੂਜੇ ਪਾਸੇ ਕਈ ਵਾਰ ਇਨ੍ਹਾਂ ਪਪਰਾਜ਼ੀਸ ਦੇ ਕਾਰਨ ਕਈ ਸੈਲੀਬ੍ਰੀਟੀਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਅਜਿਹਾ ਹੀ ਬੀਤੇ ਦਿਨੀਂ ਤੇਜਸਵੀ ਪ੍ਰਕਾਸ਼ ਨਾਲ ਹੋਇਆ ਸੀ, ਇਸ ਦੇ ਚੱਲਦੇ ਤੇਜਸਵੀ ਦੇ ਬੁਆਏਫ੍ਰੈਂਡ ਕਰਨ ਕੁੰਦਰਾ ਨੇ ਪਪਰਾਜ਼ੀਸ ਨੂੰ ਫਟਕਾਰ ਲਗਾਈ ਤੇ ਮੁਆਫੀ ਮੰਗਣ ਲਈ ਕਿਹਾ।

Karan Kundrra asks paparazzi to apologise to Tejasswi Prakash, says 'aage se ghar mein nahi ghusna' Image Source: Twitter

ਬਿੱਗ ਬੌਸ 15 ਦੇ ਪ੍ਰਤੀਭਾਗੀ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਅਜੇ ਵੀ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਅਕਸਰ ਹੀ ਉਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਇੱਕ ਨਵੀਂ ਵੀਡੀਓ ਵਿੱਚ, ਕਰਨ ਕੁੰਦਰਾ ਪਪਰਾਜ਼ੀਸ ਨੂੰ ਫਟਕਾਰ ਲਗਾਉਂਦੇ ਹੋਏ ਵਿਖਾਈ ਦਿੱਤੇ। ਦਰਅਸਲ ਕਰਨ ਨਾਗਿਨ 6 ਸਟਾਰ ਤੇਜਸਵੀ ਪ੍ਰਕਾਸ਼ ਤੇ ਉਸ ਦੀ ਪ੍ਰਾਈਵੇਸੀ 'ਤੇ ਪਪਰਾਜ਼ੀ ਵੱਲੋਂ ਹਮਲਾ ਕਰਨ ਲਈ ਮੁਆਫੀ ਮੰਗਣ ਲਈ ਕਹਿ ਰਹੇ ਸਨ। ਉਨ੍ਹਾਂ ਨੇ ਪਪਰਾਜ਼ੀਸ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਹਰ ਕਿਸੇ ਨੂੰ ਆਪਣੀ ਪ੍ਰਾਈਵੇਸੀ ਦਾ ਹੱਕ ਹੈ। ਉਹ ਇੱਕ ਕੁੜੀ ਹੈ, ਤੁਹਾਡੇ ਵੱਲੋਂ ਉਸ ਦੇ ਸੈਟ ਤੋਂ ਘਰ ਤੱਕ ਪਹੁੰਚਣ ਤੱਕ ਉਸ ਦੀ ਕਾਰ ਦਾ ਪਿੱਛਾ ਕਰਨਾ ਗ਼ਲਤ ਹੈ। ਇਸ ਨਾਲ ਉਸ ਦੀ ਸੇਫਟੀ ਖ਼ਤਰੇ ਵਿੱਚ ਹੈ।

Karan Kundrra asks paparazzi to apologise to Tejasswi Prakash, says 'aage se ghar mein nahi ghusna' Image Source: Twitter

ਹੋਰ ਪੜ੍ਹੋ : ਫ਼ਿਲਮ ਬਵਾਲ 'ਚ ਇੱਕਠੇ ਨਜ਼ਰ ਆਉਣਗੇ ਵਰੂਣ ਧਵਨ ਤੇ ਜਾਹਨਵੀ ਕਪੂਰ

ਕਰਨ ਨੇ ਬੇਹੱਦ ਗੁੱਸੇ ਭਰੇ ਅੰਦਾਜ਼ 'ਚ ਪਪਰਾਜ਼ੀ ਨੂੰ ਕਿਹਾ, "ਅੱਗੇ ਤੋਂ ਘਰ ਵਿੱਚ ਨਾਂ ਵੜਨਾ" ਤੁਹਾਨੂੰ ਅਜਿਹਾ ਵਿਵਹਾਰ ਕਰਨ ਲਈ ਮੁਆਫੀ ਮੰਗਣੀ ਚਾਹੀਦੀ ਹੈ।

Karan Kundrra asks paparazzi to apologise to Tejasswi Prakash, says 'aage se ghar mein nahi ghusna' Image Source: Twitter

ਬੀਤੇ ਦਿਨੀਂ ਪਪਰਾਜ਼ੀਸ ਨੇ ਤੇਜਸਵੀ ਪ੍ਰਕਾਸ਼ ਦਾ ਪਿੱਛਾ ਕੀਤਾ ਸੀ ਅਤੇ ਤੇਜਸਵੀ ਦਾ ਉਸ ਘਰ ਦੇ ਮੁੱਖ ਦਰਵਾਜ਼ੇ ਤੱਕ ਪਿੱਛਾ ਕਰਦੇ ਰਹੇ। ਕਰਨ ਕੁੰਦਰਾ ਇਸ ਤੋਂ ਨਾਖੁਸ਼ ਸਨ ਅਤੇ ਜਦੋਂ ਉਸ ਨੂੰ ਏਅਰਪੋਰਟ 'ਤੇ ਪਪਰਾਜ਼ੀਸ ਉਨ੍ਹਾਂ ਦੀ ਤਸਵੀਰਾਂ ਲੈਣ ਪਹੁੰਚੇ ਤਾਂ ਉਹ ਤੇਜਸਵੀ ਨਾਲ ਫੋਨ ਉੱਤੇ ਗੱਲ ਕਰ ਰਹੇ ਸੀ। ਇਸ ਦੌਰਾਨ ਕਰਨ ਨੇ ਪਪਰਾਜ਼ੀਸ ਨੂੰ ਫਟਕਾਰ ਲਗਾਈ ਤੇ ਤੇਜਸਵੀ ਕੋਲੋਂ ਫੋਨ 'ਤੇ ਹੀ ਮੁਆਫੀ ਮੰਗਣ ਲਈ ਕਿਹਾ। ਇਸ ਤੋਂ ਬਾਅਦ ਪੈਪਸ ਨੇ ਤੇਜਸਵੀ ਤੋਂ ਮੁਆਫੀ ਮੰਗੀ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network