ਇੱਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ, ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

written by Lajwinder kaur | April 16, 2022

ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਇਸ ਸਮੇਂ ਟੈਲੀਵਿਜ਼ਨ ਦੀ ਦੁਨੀਆ ਦੇ ਸਭ ਤੋਂ ਪਿਆਰੇ ਅਤੇ ਖੁਸ਼ਹਾਲ ਜੋੜਿਆਂ ਵਿੱਚੋਂ ਇੱਕ ਹਨ। ਇਹੀ ਵਜ੍ਹਾ ਹੈ ਕਿ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਸੁਰਖੀਆਂ ਬਣ ਜਾਂਦੀਆਂ ਹਨ। ਬਿੱਗ ਬੌਸ ਤੋਂ ਸ਼ੁਰੂ ਹੋਈ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦੀ ਪ੍ਰੇਮ ਕਹਾਣੀ ਹੌਲੀ-ਹੌਲੀ ਡੂੰਘੇ ਰਿਸ਼ਤੇ ਵਿੱਚ ਬਦਲ ਰਹੀ ਹੈ। ਕਰਨ-ਤੇਜਸਵੀ ਅਕਸਰ ਇੰਸਟਾਗ੍ਰਾਮ 'ਤੇ ਇੱਕ-ਦੂਜੇ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਭਾਵੇਂ ਪਾਰਟੀ, ਫੰਕਸ਼ਨ ਜਾਂ ਟੀਵੀ ਸ਼ੂਟ ਹੋਵੇ, ਕਰਨ ਅਤੇ ਤੇਜਸਵੀ ਆਪਣਾ ਜ਼ਿਆਦਾਤਰ ਸਮਾਂ ਇਕੱਠੇ ਬਿਤਾਉਂਦੇ ਹਨ। ਦੋਵੇਂ ਇੱਕ ਦੂਜੇ ਨੂੰ ਸਰਪ੍ਰਾਈਜ਼ ਦਿੰਦੇ ਵੀ ਨਜ਼ਰ ਆਉਂਦੇ ਰਹਿੰਦੇ ਹਨ।

Karan Kundrra asks paparazzi to apologise to Tejasswi Prakash, says 'aage se ghar mein nahi ghusna' Image Source: Twitter

ਹੋਰ ਪੜ੍ਹੋ : ਧੀ ਦੀ ਵਿਦਾਈ ਤੋਂ ਪਹਿਲਾਂ ਪਿਤਾ ਨੇ ਅੱਲੂ ਅਰਜੁਨ ਦੇ ਅੰਦਾਜ਼ 'ਚ ਕੀਤਾ ਅਜਿਹਾ ਡਾਂਸ, ਦਰਸ਼ਕ ਕਰ ਰਹੇ ਵਾਹ-ਵਾਹ

ਹਾਲ ਚ ਕਰਨ ਕੁੰਦਰਾ ਨੇ ਤੇਜਸਵੀ ਪ੍ਰਕਾਸ਼ ਦੇ ਨਾਲ ਕੁਝ ਪਿਆਰੀਆਂ ਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜਿਸ ‘ਚ ਦੋਵੇਂ ਇੱਕ-ਦੂਜੇ ਦੇ ਪਿਆਰ ਚ ਡੁੱਬੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਦੀਆਂ ਇਹ ਰੋਮਾਂਟਿਕ ਤਸਵੀਰਾਂ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ। ਕੁਝ ਹੀ ਸਮੇਂ ਚ ਚਾਰ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

karan kundrra and tejasvi parkash latest video

Image Source: Twitterਪਹਿਲੀ ਤਸਵੀਰ 'ਚ ਦੋਵੇਂ ਇੱਕ-ਦੂਜੇ 'ਚ ਗੁਆਚੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਕਰਨ ਅਤੇ ਤੇਜਸਵੀ ਦੇ ਚਿਹਰਿਆਂ 'ਤੇ ਮੁਸਕਰਾਹਟ ਦੱਸ ਰਹੀ ਹੈ ਕਿ ਦੋਵੇਂ ਨੂੰ ਇੱਕ ਦੂਜੇ ਦਾ ਸਾਥ ਕਿੰਨਾ ਪਸੰਦ ਹੈ।

ਹੋਰ ਪੜ੍ਹੋ : ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼

ਤੁਹਾਨੂੰ ਦੱਸ ਦੇਈਏ ਕਿ ਕਰਨ ਅਤੇ ਤੇਜਸਵੀ ਦੀ ਪ੍ਰੇਮ ਕਹਾਣੀ 'ਬਿੱਗ ਬੌਸ 15' ਤੋਂ ਸ਼ੁਰੂ ਹੋਈ ਸੀ। ਇਸ ਪਿਆਰੀ ਜੋੜੀ ਨੂੰ ਪ੍ਰਸ਼ੰਸਕ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਪਿਆਰ ਨਾਲ 'ਤੇਜਰਾਨ' ਕਹਿੰਦੇ ਹਨ। ਦੋਵਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

 

You may also like