ਜਾਣੋ ਕਰਨ ਸੈਂਬੀ ਦੀ ਕਿਹੜੀ 'ਮੁਰਾਦ' ਹੋਈ ਪੂਰੀ, ਦੇਖੋ ਵੀਡੀਓ

written by Lajwinder kaur | May 06, 2019

ਕਰਨ ਸੈਂਬੀ ਪੰਜਾਬੀ ਇੰਡਸਟਰੀ ਦੇ ਉਹ ਗਾਇਕ ਨੇ ਜਿਨ੍ਹਾਂ ਨੇ ਨਿੱਕੀ ਉਮਰ ‘ਚ ਵੱਡੀ ਮੱਲਾਂ ਮਾਰੀਆਂ ਹਨ। ਕਰਨ ਸੈਂਬੀ ਦੇ ਸੁਫ਼ਨਿਆਂ ਨੂੰ ਖੰਭ ਦਿੱਤੇ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ- 2’ ਨੇ ਜਿੱਥੇ ਉਨ੍ਹਾਂ ਨੇ ਟਾਪ 5 ‘ਚ ਜਗ੍ਹਾ ਬਣਾਈ। ਜਿਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਨੇ ਨਵਾਂ ਮੋੜ ਲਿਆ ਤੇ ਜ਼ਿੰਦਗੀ ‘ਚ ਸਫਲਤਾ ਦਾ ਕਾਰਵਾਂ ਸ਼ੁਰੂ ਹੋ ਗਿਆ। ਕਰਨ ਸੈਂਬੀ ਨੇ ਗੀਤ ‘ਮੈਂ ਦੇਖਾਂ ਤੇਰੀ ਫੋਟੋ ਸੌ ਸੌ ਵਾਰ ਕੁੜੇ’ ਨਾਲ ਵਾਹ ਵਾਹੀ ਖੱਟੀ ਹੈ ਇਸ ਤੋਂ ਇਲਾਵਾ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਹੋਰ ਵੇਖੋ:ਵਿਆਹ ਵਾਲੇ ਦਿਨ ਵੀ ਲਾੜਾ ਖੇਡਦਾ ਰਿਹਾ PUBG ਗੇਮ, ਵੀਡੀਓ ਹੋ ਰਹੀ ਹੈ ਖੂਬ ਵਾਇਰਲ ਜੀ ਹਾਂ ਇਸ ਵਾਰ ਉਹ ਆਪਣਾ ਨਵਾਂ ਗੀਤ ‘ਮੁਰਾਦ’ ਲੈ ਕੇ ਸਰੋਤਿਆਂ ਦੇ ਰੁਬਰੂ ਹੋਏ ਹਨ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਮੁਰਾਦ ਗੀਤ ਦੇ ਬੋਲ ਕਿੰਗ ਰਿਕੀ ਨੇ ਲਿਖੇ ਹਨ ਤੇ ਮਿਊਜ਼ਿਕ Jass Themuzikman ਨੇ ਦਿੱਤਾ ਹੈ। ਇਸ ਗੀਤ ‘ਚ ਅਦਾਕਾਰੀ ਵੀ ਖੁਦ ਕਰਨ ਸੈਂਬੀ ਨੇ ਕੀਤੀ ਹੈ ਤੇ ਵੀਡੀਓ ‘ਚ ਉਨ੍ਹਾਂ ਦਾ ਸਾਥ ਰਿਚਾ ਸ਼੍ਰੀਵਾਸਤਵ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬਹੁਤ ਹੀ ਪਿਆਰੀ ਬਣਾਈ ਗਈ ਹੈ। ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

0 Comments
0

You may also like