ਸ਼ੋਅ 'ਚ ਕੰਮ ਕਰਵਾਉਣ ਲਈ ਏਕਤਾ ਨੂੰ ਇਸ ਅਦਾਕਾਰ ਦੇ ਕਰਨੇ ਪਏ ਤਰਲੇ, ਅਦਾਕਾਰ ਨੇ ਏਕਤਾ ਅੱਗੇ ਰੱਖੀਆਂ ਇਹ ਤਿੰਨ ਸ਼ਰਤਾਂ 

written by Rupinder Kaler | June 14, 2019

ਕਰਨ ਸਿੰਘ ਗਰੋਵਰ 3 ਸਾਲ ਬਾਅਦ ਟੀਵੀ ਤੇ ਵਾਪਸੀ ਕਰ ਰਹੇ ਹਨ । ਉਹ ਛੇਤੀ ਹੀ ਏਕਤਾ ਕਪੂਰ ਦੇ ਇੱਕ ਸ਼ੋਅ ਵਿੱਚ ਨਜ਼ਰ ਆਉਣਗੇ । ਕਰਨ ਇਸ ਸ਼ੋਅ ਵਿੱਚ ਮਿਸਟਰ ਬਜਾਜ ਦੀ ਕਿਰਦਾਰ ਨਿਭਾਉਣਗੇ । ਹਾਲ ਹੀ ਵਿੱਚ ਮਿਸਟਰ ਬਜਾਜ ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਕਰਨ ਨੇ ਇਸ ਕਿਰਦਾਰ ਲਈ ਏਕਤਾ ਤੋਂ ਕਾਫੀ ਮੋਟੀ ਰਕਮ ਵਸੂਲੀ ਹੈ । https://www.instagram.com/p/BykcgvqFcOC/ ਕਰਨ ਦੀ ਇੱਕ ਮਹੀਨੇ ਦੀ ਫ਼ੀਸ 75 ਲੱਖ ਰੁਪਏ ਹੈ । ਏਕਤਾ ਨੂੰ ਇਸ ਰੋਲ ਲਈ ਕਰਨ ਨੂੰ ਰਾਜ਼ੀ ਕਰਨ ਲਈ ਕਾਫੀ ਮਿਹਨਤ ਕਰਨੀ ਪਈ ਹੈ । ਕਰਨ ਨੇ ਇਸ ਲਈ ਏਕਤਾ ਦੇ ਅੱਗੇ ਤਿੰਨ ਸ਼ਰਤਾਂ ਰੱਖੀਆਂ ਸਨ । https://www.instagram.com/p/ByhOoPmFHsV/ ਮੋਟੀ ਫ਼ੀਸ ਤੋਂ ਇਲਾਵਾ ਦੋ ਹੋਰ ਸ਼ਰਤਾਂ ਵੀ ਹਨ । 75 ਲੱਖ ਦੇ ਹਿਸਾਬ ਨਾਲ ਕਰਨ ਇੱਕ ਦਿਨ ਦੇ 3 ਲੱਖ ਰੁਪਏ ਲੈਣਗੇ । ਦੂਜੀਆਂ ਸ਼ਰਤਾਂ ਮੁਤਾਬਿਕ ਕਰਨ ਦਿਨ ਵਿੱਚ 12 ਘੰਟੇ ਤੇ ਮਹੀਨੇ ਵਿੱਚ 25 ਦਿਨ ਹੀ ਕੰਮ ਕਰਨਗੇ । https://www.instagram.com/p/Bw6MDoxHDCT/

0 Comments
0

You may also like