ਵਿਰਾਟ ਅਨੁਸ਼ਕਾ ਅਤੇ ਕਰੀਨਾ ਸੈਫ ਤੋਂ ਬਾਅਦ ਇਸ ਅਦਾਕਾਰ ਜੋੜੀ ਦੇ ਘਰ ਵੀ ਗੂੰਜਣਗੀਆਂ ਕਿਲਕਾਰੀਆਂ, ਅਦਾਕਾਰ ਨੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

written by Shaminder | August 29, 2020

ਲਾਕਡਾਊਨ ਦੌਰਾਨ ਕਈ ਜੋੜੀਆਂ ਮਾਪੇ ਬਣਨ ਦਾ ਸੁੱਖ ਪ੍ਰਾਪਤ ਕਰ ਰਹੀਆਂ ਨੇ । ਜਿੱਥੇ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਬੀਤੇ ਦਿਨੀਂ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਜਲਦ ਹੀ ਉਹ ਦੋ ਤੋਂ ਤਿੰਨ ਹੋਣ ਜਾ ਰਹੇ ਹਨ ।

https://www.instagram.com/p/CEbP8SSgdvr/

ਹੁਣ ਟੀਵੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਕਰਨਵੀਰ ਵੋਹਰਾ ਵੀ ਜਲਦ ਹੀ ਪਿਤਾ ਬਣਨ ਜਾ ਰਹੇ ਹਨ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਜਨਮ ਦਿਨ ‘ਤੇ ਮਿਲਿਆ ਬਿਹਤਰੀਨ ਤੋਹਫ਼ਾ ਹੈ ।

https://www.instagram.com/p/CEbWh3QnG0a/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ 'ਬੱਚੇ ਸਾਡੇ ਦੁਆਰਾ ਦੁਨੀਆਂ ਵਿੱਚ ਦਾਖਲ ਹੁੰਦੇ ਹਨ, ਪਰ ਯੋਜਨਾ ਰੱਬ ਦੇ ਹੱਥ ਵਿੱਚ ਹੈ. ਉਹ ਮਹਾਨ ਸਿਰਜਣਹਾਰ ਹੈ, ਜਿਹੜਾ ਹਰ ਛੋਟੀ ਜਿਹੀ ਜਾਣਕਾਰੀ ਨੂੰ ਤਿਆਰ ਕਰਦਾ ਹੈ. ਅਸੀਂ ਭਾਂਡੇ ਹਾਂ, ਉਸਦੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਉਡੀਕ ਕਰ ਰਹੇ ਹਾਂ।

https://www.instagram.com/p/CEOsoH6ASjT/

ਇਸ ਹੈਰਾਨੀ ਲਈ ਸਾਡੇ ਬ੍ਰਹਮ ਦਾ ਧੰਨਵਾਦ! ਅਸੀਂ ਉਸ ਦੇ ਧੰਨਵਾਦੀ ਹਾਂ ਕਿ ਉਸ ਨੇ ਸਾਨੂੰ ਦੁਬਾਰਾ ਮਾਂ-ਪਿਓ ਬਣਨ ਲਈ ਚੁਣਿਆ. ਜਨਮਦਿਨ ਦਾ ਸਭ ਤੋਂ ਵਧੀਆ ਤੋਹਫਾ।

0 Comments
0

You may also like